Meanings of Punjabi words starting from ਸ

ਦੇਖੋ, ਸਿਯਮ.


ਸੇਵਨ ਕਰੈ. "ਤਰੁਣਿ ਭਤਾਰ ਉਰਝੀ ਪਿਰਹਿ ਸਿਵੈ." (ਆਸਾ ਛੰਤ ਮਃ ੫) ੨. ਸ਼ਿਵ ਨੂੰ.


ਦੇਖੋ, ਸਿਵੱਯਾ.


ਸੰਗ੍ਯਾ- ਸੀਢੀ (ਪੌੜੀ) ਦੀ ਸ਼ਕਲ ਦੀ ਮੁਰਦਾ ਲੈ ਜਾਣ ਵਾਲੀ ਅਰਥੀ. "ਤਹਾਂ ਸਿੜੀ ਪਰ ਸਵਾ ਇਕ ਦੇਖਾ." (ਨਾਪ੍ਰ)


ਸੰ. शिशपा ਸ਼ਿੰਸ਼ਪਾ. ਸੰਗ੍ਯਾ- ਟਾਲ੍ਹੀ. ਫ਼ਾ. [شیشم] ਸ਼ੀਸ਼ਮ. L. Dalbergia Sisoo. ਇਸ ਦੀ ਲੱਕੜ ਭਾਰੀ ਅਤੇ ਚਿਕਨੀ ਹੁੰਦੀ ਹੈ. ਇਮਾਰਤਾਂ ਅਤੇ ਕੁਰਸੀ ਆਦਿ ਸਾਮਾਨ ਲਈ ਬਹੁਤ ਵਰਤੀਦੀ ਹੈ.


ਸੰ. ਸੰਗ੍ਯਾ- ਹਿੰਸਾ ਕਰਨ ਵਾਲਾ ਜੀਵ। ੨. ਸ਼ੇਰ। ੩. ਇੱਕ ਰਾਸ਼ਿ, ਜਿਸ ਦੇ ਤਾਰਿਆਂ ਦੀ ਸ਼ਕਲ ਸ਼ੇਰ ਜੇਹੀ ਹੈ. Leo । ੪. ਦੇਖੋ, ਸਾਰਦੂਲ ਅਤੇ ਸਿੰਘ.


ਦੇਖੋ, ਸਿੰਹਿਕਾ.


ਦੇਖੋ, ਸੇਂਹੁੰਡ.


ਸੰ. ਸੰਗ੍ਯਾ- ਜਿਸ ਵਿੱਚ ਬਹੁਤੇ ਸਿੰਹ (ਸ਼ੇਰ) ਰਹਿਣ, ਐਸਾ ਟਾਪੂ. ਲੰਕਾ ਦ੍ਵੀਪ. Ceylon. ਦੇਖੋ, ਸੰਗਲਦੀਪ.