Meanings of Punjabi words starting from ਆ

ਸੰਗ੍ਯਾ- ਆਤਮ ਗ੍ਯਾਨ. ਕਰਤਾਰ ਦਾ ਇ਼ਲਮ. "ਦੁਖ ਭੰਜਨ ਆਤਮ ਪ੍ਰਬੋਧ." (ਸਵੈਯੇ ਮਃ ੪. ਕੇ)


ਵਿ- ਆਤ੍‌ਮਵਸ਼. ਆਪਣਾ ਆਪ ਹੈ ਜਿਸ ਦੇ ਕ਼ਾਬੂ ਵਿੱਚ ਆਤਮ ਜਿਤ। ੨. ਸ੍ਵਾਧੀਨ. ਖ਼ੁਦਮੁਖ਼ਤਾਰ. "ਆਤਮ ਬਸ ਹੈ." (ਜਾਪੁ) ੩. ਸੰਗ੍ਯਾ- ਇੰਦ੍ਰੀਆਂ ਦਾ ਸੰਯਮ.


ਸੰਗ੍ਯਾ- ਆਪਣੇ ਆਪ ਤੋਂ ਪੈਦਾ ਹੋਣ ਵਾਲਾ, ਬ੍ਰਹ੍‌ਮ। ੨. ਪੁਤ੍ਰ. ਬੇਟਾ। ੩. ਬ੍ਰਹਮਾ. "ਆਤਮਭੂ ਭਲ ਰੀਤਿ ਪਛਾਨਤ." (ਨਾਪ੍ਰ) ੪. ਸ਼ਿਵ। ੫. ਵਿਸਨੁ। ੬. ਮਨੋਜ. ਕਾਮ.


ਸੰਗ੍ਯਾ- ਆਤਮ ਆਨੰਦ ਦਾ ਰਸ. ਆਤਮ ਗ੍ਯਾਨ ਦਾ ਸੁਆਦ. "ਆਤਮਰਸ ਜਿਨਿ ਜਾਣਿਓ." (ਸਵੈਯੇ ਮਃ ੧. ਕੇ)


ਸੰਗ੍ਯਾ- ਆਪਣਾ ਬਚਾਉ. ਅਪਨੀ ਹ਼ਿਫਾਜ਼ਤ। ੨. ਅੰਤਹਕਰਣ ਦੀ ਰਖ੍ਯਾ "ਆਤਮ ਰਖ੍ਯਾ ਗੋਪਾਲ ਸੁਆਮੀ." (ਸਹਸ ਮਃ ੫)


ਵਿ- ਆਤਮਾ ਨਾਲ ਪ੍ਰੀਤਿ ਕਰਨ ਵਾਲਾ। ੨. ਜਿਸ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਹੈ। ੩. ਜੋ ਦੇਹਾਭਿਮਾਨੀ ਹੈ. ਆਪਣੇ ਸ਼ਰੀਰ ਦੇ ਪਰੇਮ ਵਿੱਚ ਜੋ ਮਗਨ ਹੈ. "ਆਤਮਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲਹ." (ਸਹਸ ਮਃ ੫) ਦੇਹਾਭਿਮਾਨੀ, ਜੋ ਸੰਸਾਰ ਨੂੰ ਗ੍ਰਹਣ ਕਰਦੇ ਹਨ, ਉਹ ਫਲ (ਮੁਕਤਿ) ਨੂੰ ਪ੍ਰਾਪਤ ਨਹੀਂ ਹੁੰਦੇ.


ਸੰਗ੍ਯਾ- ਜਿਸ ਵਿੱਚ ਗ੍ਯਾਨੀ ਰਮਣ ਕਰਦੇ ਹਨ ਐਸਾ ਆਤਮਾ. ਪਾਰਬ੍ਰਹਮ. "ਗੁਰਮੁਖਿ ਮਨ ਸਮਝਾਈਐ ਆਤਮਰਾਮ ਬੀਚਾਰਿ." (ਸ੍ਰੀ ਮਃ ੧) ੨. ਆਤਮਾ ਵਿੱਚ ਰਮਣ ਕਰਨ ਵਾਲਾ ਯੋਗੀ.


ਸੰ. आत्मविद्. ਵਿ- ਆਤਮਗ੍ਯਾਨੀ. ਆਤਮਵੇੱਤਾ.


ਸੰਗ੍ਯਾ- ਬ੍ਰਹਮਵਿਦ੍ਯਾ. ਉਹ ਵਿਦ੍ਯਾ, ਜਿਸ ਤੋਂ ਆਤਮਗ੍ਯਾਨ ਹੋਵੇ.