Meanings of Punjabi words starting from ਖ

ਦੇਖੋ, ਖ਼ਾਰਿਸ਼.


ਦੇਖੋ, ਖੜਕ ੨.। ੨. ਜਿਲਾ ਲਹੌਰ ਥਾਣਾ ਬਰਕੀ ਦਾ ਪਿੰਡ. ਦੇਖੋ, ਬੇਰੀ ਸਾਹਿਬ ੨.। ੩. ਦੇਖੋ, ਖਰਕ ਭੂਰਾ.


ਦੇਖੋ, ਖਰਗ ਸਿੰਘ ਅਤੇ ਖੜਗ ਸਿੰਘ.


ਇੱਕ ਪਿੰਡ, ਜੋ ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਨਰਵਾਣਾ ਵਿੱਚ ਰੇਲਵੇ ਸਟੇਸ਼ਨ ਉਚਾਣਾ ਅਤੇ ਘਸੋ ਤੋਂ ਨੇੜੇ ਹੈ. ਇਸ ਪਿੰਡ ਤੋਂ ਪੂਰਵ ਦੇ ਪਾਸੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਦਿੱਲੀ ਨੂੰ ਜਾਂਦੇ ਵਿਰਾਜੇ ਹਨ. ਗੁਰਦ੍ਵਾਰੇ ਨਾਲ ੧੫੦ ਵਿੱਘੇ ਜ਼ਮੀਨ ਅਤੇ ੨੫ ਰੁਪਯੇ ਸਾਲਾਨਾ ਪਟਿਆਲੇ ਵੱਲੋਂ ਜਾਗੀਰ ਹੈ. ਪੁਜਾਰੀ ਸਿੰਘ ਹੈ.


ਦੇਖੋ, ਖੜਕਾ. "ਧੁਨਿ ਸੰਖ ਬਜਾਯ ਕਰ੍ਯੋ ਖਰਕਾ." (ਚੰਡੀ ੧) ੨. ਗਧੇ ਲਈ ਭੀ ਖਰਕਾ ਸ਼ਬਦ ਨਫਰਤ ਨਾਲ ਵਰਤਿਆ ਜਾਂਦਾ ਹੈ.


ਫ਼ਾ. [خرخرہ] ਸੰ. खिंखि ਖਿੰਖਿਰੀ. ਆਰੀ ਦੇ ਦੰਦੇ ਜੇਹੇ ਕੰਡਿਆਂ ਵਾਲਾ ਲੋਹੇ ਦਾ ਇੱਕ ਸੰਦ, ਜੋ ਘੋੜੇ ਦੇ ਬਾਲ ਸਾਫ ਕਰਨ ਲਈ ਵਰਤੀਦਾ ਹੈ. "ਖਰੋ ਖਰਖਰਾ ਖਰੋ ਕਰੰਤਾ." (ਗੁਪ੍ਰਸੂ) ਚੰਗਾ ਖਰਖਰਾ ਖੜਾ (ਖਲੋਤਾ) ਕਰਦਾ ਹੈ.


ਦੇਖੋ, ਖੜਗ. "ਤਬ ਬ੍ਰਿਜਭੂਸਨ ਖਰਗ ਗਹਿ." (ਕ੍ਰਿਸਨਾਵ)


ਜਰਾਸੰਧ ਦਾ ਮਿਤ੍ਰ ਇੱਕ ਮਹਾਨ ਯੋਧਾ, ਖੜਗ ਸਿੰਘ. ਕ੍ਰਿਸਨਾਵਤਾਰ ਵਿੱਚ ਖਰਗ ਸਿੰਘ ਨਾਮ ਦੀ ਵ੍ਯਾਖ੍ਯਾ ਇਉਂ ਕੀਤੀ ਹੈ- "ਖਰਗ ਰਮ੍ਯਤਨੁ ਗਰਮਿਤਾ ਸਿੰਘਨਾਦ ਘਮਸਾਨ। ਪੰਚ ਬਰਨ ਕੋ ਗੁਨ ਲਿਯੋ ਇਹ ਭੂਪਤਿ ਬਲਵਾਨ" ਦੇਖੋ, ਖੜਗ ਸਿੰਘ ਅਤੇ ਗਰਮਿਤਾ ਸ਼ਬਦ.