Meanings of Punjabi words starting from ਗ

ਸੰਗ੍ਯਾ- ਗਰਦਭੀ. ਗਧੀ"ਗਦਹੀ ਹੁਇਕੈ ਅਉਤਰੈ." (ਸ. ਕਬੀਰ)


ਸੰਗ੍ਯਾ- ਗਧਾ. ਗਰਦਭ.। ੨. ਗਧੇ ਨੂੰ. "ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ." (ਵਾਰ ਸੂਹੀ ਮਃ ੧)


ਸੰ. गद्गद ਸੰਗ੍ਯਾ- ਅਜਿਹੀ ਗਦ (ਆਵਾਜ਼), ਜੋ ਸਾਫ ਨਾ ਸਮਝੀ ਜਾਵੇ. ਸ਼ੋਕ ਜਾਂ ਖ਼ੁਸ਼ੀ ਨਾਲ ਰੁਕੇ ਹੋਏ ਕੰਠ ਵਿੱਚੋਂ ਨਿਕਲੀ ਧੁਨਿ. "ਗਦਗਦ ਬਾਨੀ ਭਾਈ ਮਹਾਨੀ." (ਸਲੋਹ)


ਅ਼. [غدر] ਗ਼ਦਰ. ਸੰਗ੍ਯਾ- ਬੇਵਫ਼ਾਈ। ੨. ਹਿਲਚਲ। ੩. ਉਪਦ੍ਰਵ। ੪. ਵਿਦ੍ਰੋਹ. ਬਗ਼ਾਵਤ। ੫. ਦੇਖੋ, ਚੌਦਹ ਦਾ ਗਦਰ.


ਵਿ- ਅਧਪੱਕਾ.