Meanings of Punjabi words starting from ਚ

ਸੰ. ਵਿ- ਚਾਲਾਕ। ੨. ਸਾਵਧਾਨ ਆਲਸ. ਰਹਿਤ. "ਜਾਨਹੁ ਚਤੁਰ ਸੁਜਾਨ." (ਸ. ਮਃ ੯) ੩. ਨਿਪੁਣ. ਦਾਨਾ. ਸਿਆਣਾ. ਕਿਸੇ ਗੁਣ ਵਿੱਚ ਤਾਕ। ੪. ਸੰ. ਚਤੁਰ੍‌. ਚਾਰ. "ਚਤੁਰ ਦਿਸਾ ਕੀਨੋ ਬਲ ਅਪਨਾ." (ਧਨਾ ਮਃ ੫)


ਚੌਥੀ ਉਮਰ ਬੁਢਾਪਾ, ਉਸ ਦਾ ਵੈਰੀ ਅਮ੍ਰਿਤ. (ਸਨਾਮਾ) ਦੇਖੋ, ਚਤੁਰਥ ਅਵਸਥਾ ੨.


ਦੇਖੋ, ਚਉਗੁਣ.


ਵਿ- ਚਾਤੁਰ੍‍ਯ ਵਿੱਚ ਚਤੁਰ. ਪ੍ਰਬੀਨਤਾ ਵਿੱਚ ਹੋਸ਼ਿਆਰ.


ਵਿ- ਚਤੁਰ੍‍ਥ. ਚੌਥਾ.


ਸੰਗ੍ਯਾ- ਗ੍ਯਾਨ ਅਵਸ੍‍ਥਾ, ਜੋ ਜਾਗ੍ਰਤ, ਸ੍ਵਪਨ, ਸੁਖੁਪਤਿ ਤੋਂ ਪਰੇ ਹੈ। ੨. ਵ੍ਰਿੱਧ ਅਵਸ੍‍ਥਾ, ਜੋ ਚੌਥੀ ਹੈ- ਵਾਲ੍ਯ, ਕੁਮਾਰ, ਯੁਵਾ ਅਤੇ ਜਰਾ.


ਚੌਥੀ ਅਵਸ੍‍ਥਾ ਜਰਾ, ਉਸ ਦਾ ਵੈਰੀ ਅਮ੍ਰਿਤ. (ਸਨਾਮਾ) ੨. ਵੈਦ੍ਯਕ ਅਨੁਸਾਰ ਮਕਰਧ੍ਵਜ ਆਦਿ ਰਸ, ਜੋ ਬੁਢਾਪੇ ਦਾ ਨਾਸ਼ ਕਰਦੇ ਹਨ.


ਸੰਗ੍ਯਾ- ਤੁਰੀਯ (ਤੁਰੀਆ) ਪਦ. ਗ੍ਯਾਨ- ਅਵਸਥਾ। ੨. ਛੰਦ ਦਾ ਚੌਥਾ ਚਰਣ.


ਸੰ. चतुर्थी ਸੰਗ੍ਯਾ- ਚੰਦ੍ਰਮਾ ਦੇ ਚਾਨਣੇ ਅਤੇ ਹਨ੍ਹੇਰੇ ਪੱਖ ਦੀ ਚੌਥੀ ਤਿਥਿ. ਚੌਥ. "ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁਬੀਚਾਰੁ." (ਗਉ ਥਿਤੀ ਮਃ ੫)


ਸੰ. ਚਤੁਰ੍‍ਦਸ਼. ਸੰਗ੍ਯਾ- ਚੌਦਾਂ. ਦਸ਼ ਅਤੇ ਚਾਰ ੧੪. "ਚਤੁਰਦਸ ਹਾਟ ਦੀਵੇ ਦੁਇ ਸਾਖੀ." (ਮਾਰੂ ਸੋਲਹੇ ਮਃ ੧) ਚੌਦਾਂ ਲੋਕ, ਚੰਦ੍ਰਮਾ ਅਤੇ ਸੂਰਜ.


ਚੌਦਾਂ ਲੋਕ. ਦੇਖੋ, ਚਤੁਰਦਸ.