Meanings of Punjabi words starting from ਛ

ਸੰ. ਛੰਛਿਕਾ. ਸੰਗ੍ਯਾ- ਤਕ੍ਰ. ਖੱਟੀ ਲੱਸੀ. "ਛਾਛ ਕੈਸੀ ਛਤ੍ਰਾਨੇਰ." (ਅਕਾਲ)


ਸੰਗ੍ਯਾ- ਤਕ੍ਰਪ੍ਰਿਯਾ. ਸ਼ੀਤਲਾ ਦੇਵੀ. "ਛਾਛਕਾਮਨੀ ਕੀ ਪੂਜਾ ਹਿਤ." (ਚਰਿਤ੍ਰ ੩੩੭)


ਛਾਛ ਨੂੰ. ਦੇਖੋ, ਛਾਛ। ੨. ਭਾਵ- ਅਸਾਰ. "ਛਾਛਿ ਪੀਐ ਸੰਸਾਰੁ." (ਸ. ਕਬੀਰ) ੩. ਭਾਵ- ਸੰਸਾਰ ਦੇ ਭੋਗ. "ਕਿਉ ਮੇਟੈਗੋ ਛਾਛਿ ਤਿਹਾਰੀ?" (ਸੋਰ ਕਬੀਰ)


ਕੋਹਲੀ ਖਤ੍ਰੀਆਂ ਵਿੱਚੋਂ ਇੱਕ ਪ੍ਰਸਿੱਧ ਖ਼ਾਨਦਾਨ, ਜੋ ਜਿਲਾ ਗੁਜਰਾਂਵਾਲੇ ਵਿੱਚ ਹੈ. ਛਛ ਇ਼ਲਾਕ਼ੇ ਵਿੱਚ ਪਹਿਲੇ ਵਸਣ ਤੋਂ ਇਹ ਸੰਗ੍ਯਾ ਹੋਈ ਹੈ. ਦੇਖੋ, ਛਛ.#ਸਰਦਾਰ ਟਹਿਲ ਸਿੰਘ ਅਤੇ ਉਸ ਦੇ ਪੁਤ੍ਰ ਜੱਸਾ ਸਿੰਘ, ਸ਼ੇਰ ਸਿੰਘ, ਫ਼ਤੇ ਸਿੰਘ ਆਦਿ ਇਸ ਵੰਸ਼ ਦੇ ਵਡੇ ਸ਼ੂਰਵੀਰ ਹੋਏ ਹਨ, ਜਿਨ੍ਹਾਂ ਨੇ ਸਿੰਘਸਾਹਿਬ ਰਣਜੀਤ ਸਿੰਘ ਦੇ ਪਿਤਾ ਅਤੇ ਮਹਾਰਾਜੇ ਨਾਲ ਮਿਲਕੇ ਅਨੇਕ ਇਲਾਕੇ ਫਤੇ ਕੀਤੇ.


ਦੇਖੋ, ਛਜ। ੨. ਸਜਾਵਟ. ਸ਼੍ਰਿੰਗਾਰ. ਛਵਿ. "ਸਭ ਛਾਜ ਸੁ ਸਾਜ ਦੀਏ." (ਕ੍ਰਿਸਨਾਵ)


ਦੇਖੋ, ਛੱਜਕਰਣ.


ਕ੍ਰਿ- ਸਜਣਾ. ਛਵਿ (ਸ਼ੋਭਾ) ਸਹਿਤ ਹੋਣਾ.


ਦੇਖੋ, ਛੱਜਾ। ੨. ਗਾਜਰ ਆਦਿ ਕੰਦ ਦਾ ਪੱਤਾ। ੩. ਛੱਪਰ. ਛੰਨ। ੪. ਵਿ- ਸਜਿਆ ਹੋਇਆ. ਛਬਿ (ਸ਼ੋਭਾ) ਸਹਿਤ. "ਤੀਨਿ ਭਵਨ ਪਰ ਛਾਜਾ." (ਬਿਲਾ ਕਬੀਰ)