nan
nan
ਕ੍ਰਿ- ਦ੍ਯੋਤਨ ਕਰਨਾ. ਗ੍ਯਾਤ ਕਰਾਉਣਾ. ਮਾਲੂਮ ਕਰਾਉਣਾ. ਇਲਮ ਵਿੱਚ ਲਿਆਉਣਾ. ਆਗਾਹ ਕਰਨਾ। ੨. ਪਤਾ ਦੇਣਾ.
ਦੇਖੋ, ਯਤਿ। ੨. ਜਾਤਿ. "ਜਤਿ ਮੇਰੀ ਪਤਿ ਮੇਰੀ ਧਨ ਹਰਿ ਨਾਮ." (ਸੂਹੀ ਮਃ ੫) ੩. ਸੰਗੀਤ ਅਨੁਸਾਰ ਗਾਯਨ ਦੀ ਧਾਰਣਾ ਦਾ ਨਾਉਂ ਜਤਿ (ਯਤਿ) ਹੈ. ਅਤੇ ਮ੍ਰਿਦੰਗ ਦੇ ਬੋਲ ਦਾ ਜਿੱਥੇ ਵਿਸ਼੍ਰਾਮ ਹੋਵੇ ਉਸ ਦੀ ਭੀ ਜਤਿ ਸੰਗ੍ਯਾ ਹੈ. ਡਾਕਟਰ ਚਰਨ ਸਿੰਘ ਜੀ ਨੇ "ਸ੍ਰੀ ਗੁਰੂ ਗ੍ਰੰਥਬਾਣੀ ਬੇਉਰੇ" ਵਿੱਚ ਲਿਖਿਆ ਹੈ ਕਿ- ਜਤਿ, ਗਤਿ, ਸਾਥ, ਇਹ ਤਿੰਨੇ ਜੋੜੀ ਦੇ ਕਰਤਬ ਹਨ. ਜਿਸ ਵੇਲੇ ਸੱਜਾ ਹੱਥ ਗਤਿ ਦਾ ਕੰਮ ਕਰੇ, ਅਰਥਾਤ ਗਤਿ ਵਾਕਰ ਉਂਗਲੀਆਂ ਵਿੱਚੋਂ ਜੋੜੀ ਦੇ ਕਿਨਾਰੇ ਅਤੇ ਵਿਚਕਾਰ ਕੰਮ ਕਰੇ, ਅਤੇ ਖੱਬਾ ਹੱਥ ਸਾਥ ਵਾਕਰ ਖੁਲਾਸਾ ਵਜਾਏ, ਤਾਂ ਉਸ ਨੂੰ ਜਤਿ ਕਹਿੰਦੇ ਹਨ. ਅਤੇ ਜਦੋਂ ਦੋਹਾਂ ਹੱਥਾਂ ਦੀਆਂ ਉਂਗਲੀਆਂ ਹਰਫ ਕੱਢਣ ਜੋ ਪਾਟਾਛਰ ਕਹੀਦੇ ਹਨ ਅਤੇ ਆਵਾਜ ਵੀ ਨਰਮ ਨਰਮ ਨਿਕਲੇ, ਉਸ ਨੂੰ ਗਤਿ ਕਹਿੰਦੇ ਹਨ. ਜਦ ਦੋਵੇਂ ਹੱਥ ਖੁਲ੍ਹੇ ਕੰਮ ਕਰਨ ਅਤੇ ਆਵਾਜ ਵੀ ਖੁਲ੍ਹੀ ਨਿਕਲੇ (ਜਿਸ ਨੂੰ ਕਢ ਆਖਦੇਹਨ) ਤਾਂ ਉਸ ਦੀ ਸੰਗ੍ਯਾ ਸਾਥ ਹੁੰਦੀ ਹੈ. ਦੇਖੋ, ਬਿਲਾਵਲ ਮਃ ੧. ਥਿਤੀ, ਘਰੁ ੧੦. ਜਤਿ।#੪. ਕ੍ਰਿ. ਵਿ- ਯਤ੍ਰ. ਜਿੱਥੇ. ਜਹਾਂ. "ਜਤਿ ਜਾਤ ਸਦਾ ਕਾਲ ਹਈ." (ਕਾਨ ਮਃ ੫)
ਜਾਤਿ ਅਤੇ ਪੰਕ੍ਤਿ. ਜਾਤਿ ਗੋਤ੍ਰ. ਜਿਵੇਂ ਜਾਤਿ ਖਤ੍ਰੀ ਅਤੇ ਗੋਤ੍ਰ ਸੂਰੀ ਕਪੂਰ ਆਦਿ ਹਨ. "ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ." (ਆਸਾ ਅਃ ਮਃ ੩) ੨. ਜਾਤਿ ਅਤੇ ਪ੍ਰਤਿਸ੍ਠਾ.
ਸੰ. यतिन् ਵਿ- ਯਤ ਰੱਖਣ ਵਾਲਾ. ਇੰਦ੍ਰੀਆਂ ਨੂੰ ਕ਼ਾਬੂ ਕਰਨ ਵਾਲਾ. "ਜਤੀ ਸਤੀ ਕੇਤੇ ਬਨਬਾਸੀ." (ਮਾਰੂ ਸੋਲਹੇ ਮਃ ੧) ੨. ਸੰਗ੍ਯਾ- ਮੁਨਿ. ਗੁਰਮੁਖ। ੩. ਕਈ ਲੇਖਕਾਂ ਨੇ ਛੀ ਜਤੀ ਗਿਣੇ ਹਨ- "ਅਬ ਜੇ ਜਤੀ ਸੁਨਹੁ ਦੇ ਕਾਨਾ। ਲਛਮਨ ਗੋਰਖ ਅਰੁ ਹਨੁਮਾਨਾ। ਭੀਸਮ ਭੈਰਵ ਦੱਤ ਪਛਾਨੋ." (ਨਾਪ੍ਰ) ਦੇਖੋ, ਛਿਅ ਜਤੀ। ੪. ਬ੍ਰਹਮਚਾਰੀ. "ਨਾ ਇਹੁ ਜਤੀ ਕਹਾਵੈ ਸੇਉ." (ਗੌਂਡ ਕਬੀਰ)ਨਾ ਬ੍ਰਹਮਚਾਰੀ ਨਾ ਸੰਨ੍ਯਾਸੀ। ੫. ਜੈਨਮਤ ਦਾ ਸਾਧੂ.
nan
ਵਿ- ਜੱਤ (ਝੰਡ) ਵਾਲੀ. ਜਿਵੇਂ- ਜਤੀਲੀ ਭੇਡ। ੨. ਸੰ. ਜਯਿਤ੍ਰੀ. ਜਿੱਤਣ ਵਾਲੀ. "ਜਤੀਲੀ ਤੁੰਦਮਤੇ." (ਅਕਾਲ)