Meanings of Punjabi words starting from ਝ

ਸੰਗ੍ਯਾ- ਤਿਰਛੀ ਫੱਟੀਆਂ ਦੀ ਖਿੜਕੀ, ਜਿਸ ਵਿਚਦੀਂ ਹਵਾ ਅਤੇ ਰੌਸ਼ਨੀ ਆਵੇ, ਪਰ ਨਜਰ ਨਾ ਪੈ ਸਕੇ.


ਸੰਗ੍ਯਾ- ਚਮਤਕਾਰ. ਪ੍ਰਕਾਸ਼। ੨. ਆਤਮਿਕ ਪ੍ਰਕਾਸ਼. ਰੂਹਾਨੀ ਰੌਸ਼ਨੀ. "ਜਹਿ ਝਿਲਿਮਿਲਿਕਾਰੁ ਦਿਸੰਤਾ." (ਸੋਰ ਨਾਮਦੇਵ)


ਸੰ. ਸੰਗ੍ਯਾ- ਝੀਂਗੁਰ. ਬਿੰਡਾ। ੨. ਬਹੁਤ ਬਰੀਕ ਛਿਲਕਾ। ੩. ਇਸਤ੍ਰੀਆਂ ਦੀ ਤਿੱਲੇਦਾਰ ਰੇਸ਼ਮੀ ਓਢਨੀ (ਚਾਦਰ).


ਸੰਗ੍ਯਾ- ਘੁਰਕੀ. ਤਿਰਸਕਾਰਭਰੀ ਧਮਕੀ. ਝਿੜਕੀ.


ਕ੍ਰਿ- ਡਾਟਣਾ. ਘੁਰਕਣਾ. ਧਮਕਾਉਣਾ. "ਜੇ ਗੁਰੁ ਝਿੜਕੇ ਤ ਮੀਠਾ ਲਾਗੈ." (ਸੂਹੀ ਅਃ ਮਃ ੪)


ਦੇਖੋ, ਝਿੜਕ.


ਕੰਡੇਦਾਰ ਬਿਰਛਾਂ ਦਾ ਸੰਘੱਟ। ੨. ਝਾੜਬੇਰੀ ਅਥਵਾ ਹੀਂਸ ਦਾ ਬੂਝਾ.