Meanings of Punjabi words starting from ਤ

ਦੇਖੋ, ਤਤ੍ਵਗ੍ਯ.


ਤਤ੍ਵਵੇੱਤਾ. ਦੇਖੋ, ਤਤਬਿੰਦ. "ਗ੍ਯਾਨੀ ਧ੍ਯਾਨੀ ਜੋ ਤਤਵਿੰਦ." (ਗੁਪ੍ਰਸੂ)


ਸੰ. ਤਪ੍ਤ. ਵਿ- ਤੱਤਾ. ਗਰਮ। ੧. ਕੌੜਾ. ਤੀਤਾ. ਤਿਕ੍ਤ. "ਇਕਿ ਤਤੇ ਇਕਿ ਬੋਲਨਿ ਮਿਠੇ." (ਮਾਰੂ ਮਃ ੫. ਅੰਜੁਲੀ) ੩. ਸੰਗ੍ਯਾ- ਤ ਅੱਖਰ. "ਤਤਾ ਤਾਸਿਉ ਪ੍ਰੀਤਿ ਕਰਿ." (ਬਾਵਨ) ੪. ਤ ਦਾ ਉੱਚਾਰਣ. ਤਕਾਰ.


ਫ਼ਾ. [تتارچہ] ਸੰਗ੍ਯਾ- ਇੱਕ ਪ੍ਰਕਾਰ ਦਾ ਤੀਰ. "ਤੀਰ ਖਤੰਗ ਤਤਾਰਚੋ." (ਸਨਾਮਾ) "ਕਹਿਰ ਤਤਾਰਚੇ." (ਰਾਮਾਵ) ੨. ਭਾਲਾ. ਨੇਜ਼ਾ। ੩. ਤਾਤਾਰ ਦੇਸ਼ ਦਾ ਵਸਨੀਕ. ਤਾਤਾਰੀ. "ਤੁਰੇ ਤਤਾਰਚੇ." (ਰਾਮਾਵ) ਤਾਤਾਰ ਦੇਸ਼ ਦੇ ਘੋੜੇ.


ਤਾਤਾਰ ਦੇਸ਼ ਦਾ. ਤਾਤਾਰੀ. "ਨੱਚੇ ਤਤਾਰੀ." (ਪਾਰਸਾਵ) ਤਾਤਾਰ ਦੇ ਘੋੜੇ ਨੱਚੇ.


ਅਪ ਤੇਜ ਬਾਇ ਪ੍ਰਿਥਮੀ ਅਕਾਸਾ। ਐਸੀ ਰਹਿਤ ਰਹਉ ਹਰਿ ਪਾਸਾ. (ਗਉ ਕਬੀਰ) ਜਲ ਦੀ ਰਹਿਤ ਸਭ ਨੂੰ ਸ਼ੁੱਧ ਅਤੇ ਸ਼ਾਂਤ ਕਰਨਾ, ਅਗਨੀ ਦੀ ਰਹਿਤ ਰੁੱਖਾ, ਮਿੱਸਾ, ਤਰ, ਖ਼ੁਸ਼ਕ ਜੇਹਾ ਮਿਲੇ ਖਾਕੇ ਪ੍ਰਸੰਨ ਰਹਿਣਾ ਅਤੇ ਸਭ ਨੂੰ ਪ੍ਰਕਾਸ਼ ਦੇਣਾ, ਪਵਨ ਦੀ ਰਹਿਤ ਸਭ ਨੂੰ ਸਮਾਨ ਸਪਰਸ਼ ਕਰਨਾ ਅਰ ਜੀਵਨ ਦੇਣਾ. ਪ੍ਰਿਥਿਵੀ ਦੀ ਰਹਿਤ ਧੀਰਯ ਧਾਰਨਾ ਅਤੇ ਸਭ ਨੂੰ ਨਿਵਾਸ ਦੇਣਾ, ਆਕਾਸ਼ ਦੀ ਰਹਿਤ ਅਸੰਗ ਰਹਿਣਾ.#ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਸ਼ਰੀਰ ਵਿੱਚ ਤੱਤਾਂ ਦੇ ਗੁਣ ਇਹ ਮੰਨੇ ਹਨ- ਹੱਡ, ਮਾਸ, ਨਖ, ਤੁਚਾ, ਰੋਮ ਪ੍ਰਿਥਿਵੀ ਦੇ ਗੁਣ. ਵੀਰਯ, ਲਹੂ, ਮਿੰਜ, ਮਲ ਮੂਤ੍ਰ ਜਲ ਦੇ ਗੁਣ. ਨੀਂਦ, ਭੁੱਖ ਪਿਆਸ, ਪਸੀਨਾ, ਆਲਸ ਅਗਨਿ ਦੇ ਗੁਣ. ਧਾਰਣ (ਫੜਨਾ), ਚਾਲਨ (ਧਕੇਲਨਾ), ਫੈਂਕਣਾ, ਸਮੇਟਣਾ, ਫੈਲਾਉਣਾ ਪਵਨ ਦੇ ਗੁਣ. ਕਾਮ, ਕ੍ਰੋਧ, ਲੱਜਾ, ਮੋਹ, ਲੋਭ ਆਕਾਸ਼ ਦੇ ਗੁਣ.