Meanings of Punjabi words starting from ਨ

ਦੇਖੋ, ਨਕ੍ਸ਼੍‍ਤ੍ਰ.


ਵਿ- ਜਿਸ ਦੇ ਜਨਮਲਗਨ ਵਿੱਚ ਉੱਤਮ ਨਕ੍ਸ਼੍‍ਤ੍ਰ ਹਨ. ਅੱਛੇ ਗ੍ਰਹਾਂ ਵਾਲਾ ਖ਼ੁਸ਼ਨਸੀਬ. "ਸੂਰਬੀਰ ਬਲਵਾਨ ਨਛਤ੍ਰੀ." (ਚਰਿਤ੍ਰ ੩੮੩)


ਉਹ ਮਹੀਨਾ, ਜੋ ਨਛਤ੍ਰਾਂ (ਨਕ੍ਸ਼੍‍ਤ੍ਰਾਂ) ਦੇ ਹਿਸਾਬ ਮੰਨਿਆ ਜਾਵੇ. ਨਾਕ੍ਸ਼੍‍ਤ੍ਰ ਮਾਸ. ਜਿਤਨੇ ਸਮੇਂ ਵਿੱਚ ਚੰਦ੍ਰਮਾ ੨੭ ਨਛਤ੍ਰਾਂ ਤੇ ਚੱਕਰ ਲਾਵੇ ਉਤਨਾ ਸਮਾਂ. ਇਸ ਦਾ ਪਹਿਲਾ ਦਿਨ ਅਸ਼੍ਵਿਨੀ ਨਛਤ੍ਰ ਤੇ ਚੰਦ੍ਰਮਾ ਆਉਣ ਤੋਂ ਹੁੰਦਾ ਹੈ. (Sidereal Month).


ਫ਼ਾ. [نِزد] ਕ੍ਰਿ. ਵਿ- ਨੇੜੇ. ਨਜ਼ਦੀਕ. ਕੋਲ.


ਫ਼ਾ. [نزدیک] ਵਿ- ਪਾਸ. ਸਮੀਪ. ਨਿਕਟ.


ਅ਼. [نظم] ਨਜਮ. ਸੰਗ੍ਯਾ- ਪ੍ਰਬੰਧ. ਇੰਤਜਾਮ। ੨. ਪਦ੍ਯ ਕਾਵ੍ਯ. ਛੰਦ ਕਾਵ੍ਯ। ੩. ਅ਼. [نجم] ਨਜਮ. ਸਿਤਾਰਹ. ਤਾਰ। ੪. ਬੇਲ. ਲਤਾ.