Meanings of Punjabi words starting from ਰ

ਕ੍ਰਿ- ਬਣਾਉਣਾ। ੨. ਉਸਾਰਨਾ। ੩. ਕਾਵ੍ਯ ਕਰਨਾ. ਦੇਖੋ, ਰਚ ਧਾ। ੪. ਮਿਲਣਾ. ਅਭੇਦ ਹੋਣਾ. ਲੀਨ ਹੋਣਾ। ੫. ਪ੍ਰਸੰਨ ਹੋਣਾ.

ਸੰ. ਸੰਗ੍ਯਾ- ਬਣਾਉਣ ਦੀ ਕ੍ਰਿਯਾ। ੨. ਕਾਵ੍ਯ ਬਣਾਉਣ ਦਾ ਕਰਮ। ੩. ਪ੍ਰਬੰਧ. ਇੰਤਜਾਮ। ੪. ਰਾਵੀ ਅਤੇ ਚਨਾਬ ਦੇ ਮੱਧ ਦਾ ਦੋਆਬ. ਰਚਨ ਦੋਆਬ। ੫. ਰਚਨਾ. ਸ੍ਰਿਸ੍ਰਟਿ. "ਜਿਨਿ ਆਪੇ ਰਚਨ ਰਚਾਈ." (ਮਃ ੧. ਵਾਰ ਰਾਮ ੧)

ਸੰ. ਸੰਗ੍ਯਾ- ਬਣਾਉਣ ਦੀ ਕ੍ਰਿਯਾ। ੨. ਕਰਤਾਰ ਦੀ ਰਚੀ ਹੋਈ ਸ੍ਰਿਸ੍ਟਿ. "ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੩. ਕਵਿ ਦਾ ਰਚਿਆ ਕਾਵ੍ਯ. Composition। ੪. ਰੌਨਕ. "ਕੁਛ ਰਚਨਾ ਤੁਮਰੇ ਢਿਗ ਹੈਨ." (ਗੁਪ੍ਰਸੂ) ੫. ਅਭੇਦ ਹੋਣਾ. ਲੀਨ ਹੋਣਾ. "ਮਨ ਸਚੈ ਰਚਨੀ." (ਮਃ ੩. ਵਾਰ ਸੂਹੀ) "ਗੁਰਸਬਦੀ ਰਚਾ." (ਮਃ ੩. ਵਾਰ ਮਾਰੂ ੧)

ਰਚਨਾ. ਸ੍ਰਿਸ੍ਟਿ. "ਆਪੇ ਰਚਨੁ ਰਚਾਇ, ਆਪੇ ਹੀ ਪਾਲਿਆ." (ਵਾਰ ਗੂਜ ੨. ਮਃ ੫) ੨. ਰਚਣ ਦੀ ਕ੍ਰਿਯਾ. ਬਣਾਉ. "ਜਿਨਿ ਹਰਿ ਤੇਰਾ ਰਚਨੁ ਰਚਿਆ." (ਅਨੰਦੁ)

रचयितृ. ਵਿ- ਰਚਣ ਵਾਲਾ.