Meanings of Punjabi words starting from ਲ

ਵਿ- ਕੇਸੋਕੇਸੀ. ਆਪੋ ਵਿੱਚੀ ਇੱਕ ਦੂਜੇ ਦੀ ਲਟ ਪੁੱਟਣ ਵਾਲੇ. "ਲਟਾਪੱਟ ਹੋਏ." (ਗੁਪ੍ਰਸੂ)


ਧਨ ਸੰਪਦਾ. ਸਾਜੋ ਸਾਮਾਨ. ਲਕਾਤੁਕਾ. "ਆਵੈਗੀ ਜਬ ਕਾਲਘਟਾ। ਤਬ ਛੋਡ ਜਾਹਿਂਗੇ ਲਟਾਪਟਾ." (ਮਾਤ੍ਰਾ ਚਰਪਟਨਾਥ ਦੇ ਸੰਬਾਦ ਦੀ)


ਵਿ- ਲਟਾ ਵਾਲਾ, ਵਾਲੀ. "ਕਿ ਸਰਪੰ ਲਈ ਹੈ." (ਦੱਤਾਵ) ਨਾਗ ਜੇਹੀ ਜਟਾ ਵਾਲੀ ਹੈ। ੨. ਘਟੀ. ਕਮ ਹੋਈ. ਨ੍ਯੂਨ. ਦੇਖੋ, ਲਟਨਾ. "ਉਪਮਾਂ ਨ ਲਟੀ ਹੈ." (ਨਾਪ੍ਰ) ੩. ਘਟੀਆ। ੪. ਝੂਠੀ.


ਵਿ- ਉਲਝੀ ਲਟਾ ਵਾਲੀ. ਜਿਸ ਦੇ ਕੇਸ਼ ਉਲਝੇ ਹੋਏ ਹਨ. "ਲਟੁਰੀ ਮਧੁਰੀ ਠਾਕੁਰੁ ਭਾਈ." (ਦੇਵ ਮਃ ੪)