Meanings of Punjabi words starting from ਸ਼

ਫ਼ਾ. [شاید] ਵ੍ਯ- ਚਾਹੀਏ. ਲੋੜੀਏ। ੨. ਕਦਾਚਿਤ। ੩. ਖਬਰੇ ਅਜੇਹਾ ਹੋਵੇ.


ਫ਼ਾ. [شایاں] ਵਿ- ਲਾਇਕ. ਯੋਗ੍ਯ। ੨. ਮੁਨਾਸਿਬ. ਉਚਿਤ। ੩. ਸਜਦਾ ਹੋਇਆ. ਫਬਦਾ.


ਇੱਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ, ਮ ਸ, ਜ, ਸ, ਤ, ਤ, ਗ, , , , , , , . ਬਾਰਾਂ ਅਤੇ ਸੱਤ ਅੱਖਰਾਂ ਪੁਰ ਵਿਸ਼ਰਾਮ. ਇਸਦਾ ਨਾਉਂ "ਸਾਟਕ" ਭੀ ਹੈ.#ਉਦਾਹਰਣ-#ਹੋਵੈ ਨਾ ਗੁਣਿਮਾਨ ਗ੍ਯਾਨ ਚਰਚਾ,#ਭਾਵੈ ਨਹੀ ਚਿੱਤ ਕੋ,#ਭਾਵੇਂ ਸਭ ਸਮਾਨ ਰਾਜਪ੍ਰਭੁਤਾ,#ਕੀਜੈ ਕਹਾਂ ਬਿੱਤ ਕੋ? xxx


ਸੰ. ਵਿ- ਸ਼ਰੀਰ (ਦੇਹ) ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਜੀਵ। ੩. ਵ੍ਯਾਸ ਕ੍ਰਿਤ ਵੇਦਾਂਤਸੂਤ੍ਰ.


ਸੰ. ਵਿ- ਸ਼ਰੀਰ (ਦੇਹ) ਤੋਂ ਪੈਦਾ ਹੋਏ ਦੁੱਖ ਆਦਿ. ਜਿਸਮਾਨੀ। ੨. ਸੰਗ੍ਯਾ- ਵ੍ਯਾਸ ਦੇ ਵੇਦਾਂਤਸੂਤ੍ਰਾਂ ਉੱਤੇ ਸ਼ੰਕਰਾਚਾਰਯ ਦਾ ਲਿਖਿਆ ਭਾਸ਼੍ਯ.


ਸੌਭ ਦਾ ਰਾਜਾ, ਜਿਸ ਨੂੰ ਕਾਸ਼ੀ ਦੇ ਰਾਜਾ ਦੀ ਪੁਤ੍ਰੀ ਅੰਬਾ ਵਰਣਾ ਚਾਹੁੰਦੀ ਸੀ. ਭੀਸਮ ਅੰਬਾ ਨੂੰ ਜੰਗ ਵਿੱਚ ਜਿੱਤਕੇ ਜਦ ਲਿਆਇਆ, ਤਾਂ ਅੰਬਾ ਨੇ ਆਪਣੇ ਮਨ ਦਾ ਸੰਕਲਪ ਭੀਸਮ ਨੂੰ ਦੱਸਿਆ. ਭੀਸਮ ਨੇ ਅੰਬਾ ਨੂੰ ਸ਼ਾਲ੍ਵ ਪਾਸ ਭੇਜ ਦਿੱਤਾ, ਪਰ ਉਸ ਨੇ ਅੰਗੀਕਾਰ ਨਾ ਕੀਤੀ. ਦੇਖੋ, ਸਿਖੰਡੀ.#ਸ਼ਾਲ੍ਵ ਸ਼ਿਸ਼ੁਪਾਲ ਦਾ ਮਿਤ੍ਰ ਸੀ, ਜਦ ਕ੍ਰਿਸਨ ਜੀ ਨੇ ਸ਼ਿਸ਼ੁਪਾਲ ਮਾਰ ਦਿੱਤਾ, ਤਾਂ ਸ਼ਾਲ੍ਵ ਨੇ ਕ੍ਰਿਸਨ ਜੀ ਉੱਪਰ ਚੜ੍ਹਾਈ ਕੀਤੀ ਅਤੇ ਜੰਗ ਵਿੱਚ ਕ੍ਰਿਸਨ ਜੀ ਦੇ ਹੱਥੋਂ ਮਾਰਿਆ ਗਿਆ.