Meanings of Punjabi words starting from ਸ

ਸੰ. शकाब्द ਸ਼ਕ ਸੰਵਤ. ਦੇਖੋ, ਸਾਲਿਬਾਹਨ.


ਕ੍ਰਿ. ਵਿ- ਕਾਮਨਾ ਸਹਿਤ. ਇੱਛਾ ਪੂਰ੍‍ਵਕ। ੨. ਸੰਗ੍ਯਾ- ਇੱਛਾ ਵਾਲਾ ਪੁਰਖ। ੩. ਕਾਮ (ਅਨੰਗ) ਦੀ ਵਾਸਨਾ ਵਾਲਾ. ਕਾਮੀ। ੪. ਪ੍ਰੇਮ ਕਰਨ ਵਾਲਾ.


ਵਿ- ਕਾਮਨਾਵਾਨ. ਕਾਮਨਾ ਰੱਖਣ ਵਾਲਾ.


ਸੰਗ੍ਯਾ- ਸ ਅੱਖਰ. ਸ ਦਾ ਉੱਚਾਰਣ। ੨. ਦੇਖੋ, ਸਾਕਾਰ। ੩. ਦੇਖੋ, ਸ਼ਿਕਾਰ। ੪. ਪ੍ਰਾ. ਭੋਰ. ਤੜਕਾ. ਭੁਨਸਾਰ.


ਦੇਖੋ, ਸਕਯਥ. ਵਿ- ਸਫਲ. ਸਾਰ੍‍ਥਕ. ਲਾਭਵੰਤ. "ਗੁਰੁਮੁਖਿ ਜਨਮੁ ਸਕਾਰਥਾ." (ਵਾਰ ਸਾਰ ਮਃ ੪)


ਪ੍ਰਾ. ਸੰਗ੍ਯਾ- ਭੋਰ. ਤੜਕਾ.