Meanings of Punjabi words starting from ਪ

ਪੂਰਣ ਕਰਦਾ ਹੈ. "ਮਨਸਾ ਸਭ ਪੂਰੇਵ." (ਸ੍ਰੀ ਮਃ ੫)


ਪੂਰਣ ਕਰਦਾ ਹੈ. ਭਰਦਾ ਹੈ। ੨. ਪੂਰਣ (ਪੂਰੇ) ਨੇ. "ਗੁਰਿ ਪੂਰੈ ਕੀਤੀ ਪੂਰੀ." (ਸੋਰ ਮਃ ੫)


ਸ੍ਰੀ ਗੁਰੂ ਅਮਰਦੇਵ ਜੀ ਦਾ ਇੱਕ ਪਰੋਪਕਾਰੀ ਸਿੱਖ। ੨. ਵਿ- ਪੂਰਣ. ਜਿਸ ਵਿੱਚ ਕਮੀ ਨਹੀਂ.


ਵਿ- ਅਤਿ ਪੂਰਣ. ਆਕਾਸ਼ ਆਦਿ ਵ੍ਯਾਪਕ ਪਦਾਰਥਾਂ ਤੋਂ ਭੀ ਵਧਕੇ ਪੂਰਣ। ੨. ਜਿਸ ਵਿੱਚ ਕਿਸੇ ਤਰਾਂ ਦੀ ਨ੍ਯੂਨਤਾ ਨਹੀਂ. "ਪੂਰੋਪੂਰਾ ਆਖੀਐ." (ਸ੍ਰੀ ਮਃ ੧)


ਸੰ. पूल्. ਧਾ- ਢੇਰ ਕਰਨਾ, ਬਟੋਰਨਾ (ਇਕੱਠਾ ਕਰਨਾ) ੨. ਸੰਗ੍ਯਾ- ਘਾਹ ਆਦਿ ਦਾ ਬੰਨ੍ਹਿਆ ਗੱਠਾ. ਮੁੱਠਾ. "ਕੇਸ ਜਲੇ ਜੈਸੇ ਘਾਸ ਦਾ ਪੂਲਾ." (ਗੌਂਡ ਕਬੀਰ) ੩. ਸੰ. ਪੂਲ੍ਯ. ਸੰਗ੍ਯਾ- ਥੋਥਾ ਦਾਣਾ. ਭਾਵ- ਅਸਾਰ ਕਰਮ. ਉਹ ਕਰਮ, ਜਿਸ ਤੋਂ ਕਿਸੇ ਫਲ ਦੀ ਪ੍ਰਾਪਤੀ ਨਹੀਂ. "ਹਰਿ ਕੇ ਭਜਨ ਬਿਨੁ ਬਿਰਥਾ ਪੂਲੁ." (ਭੈਰ ਮਃ ੫)


ਫ਼ਾ. [پولاد] ਸੰਗ੍ਯਾ- ਫੌਲਾਦ. ਜੌਹਰਦਾਰ ਲੋਹਾ। ੨. ਤੂਰਾਨ ਦਾ ਇੱਕ ਪਹਿਲਵਾਨ। ੩. ਕੁਤਕਾ. ਮੁਤਹਿਰਾ. ਸਲੋਤਰ.