Meanings of Punjabi words starting from ਸ

ਸੰਗ੍ਯਾ- ਦਕ੍ਸ਼੍‍ ਦੀ ਇੱਕ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ ਜੋ ਰਾਹੁ ਦੀ ਮਾਤਾ ਸੀ. ਕਈਆਂ ਦੇ ਲੇਖ ਅਨੁਸਾਰ ਇਹ ਵਿਪ੍ਰਚਿੱਤੀ ਦੀ ਇਸਤ੍ਰੀ ਸੀ. ਇਸ ਵਿੱਚ ਇਹ ਸ਼ਕਤੀ ਲਿਖੀ ਹੈ ਕਿ ਆਕਾਸ਼ਚਾਰੀ ਜੀਵਾਂ ਦੀ ਛਾਯਾ ਨੂੰ ਫੜਕੇ ਆਪਣੀ ਵੱਲ ਖਿੱਚ ਲੈਂਦੀ ਸੀ. ਇਸ ਕਰਕੇ ਇਸ ਦਾ ਨਾਉਂ "ਛਾਯਾਗ੍ਰਾਹਿਣੀ" ਭੀ ਸੀ. ਹਨੂਮਾਨ ਜਦ ਸਮੁੰਦਰ ਟੱਪਕੇ ਲੰਕਾ ਨੂੰ ਜਾ ਰਹਿਆ ਸੀ ਤਦ ਇਸ ਨੇ ਉਸ ਨੂੰ ਖਿੱਚਕੇ ਨਿਗਲ ਲਿਆ ਹਨੂਮਾਨ ਇਸ ਦਾ ਪੇਟ ਪਾੜਕੇ ਬਾਹਰ ਆਇਆ ਅਤੇ ਸਿੰਹਿਕਾ ਦੀ ਸਮਾਪਤੀ ਹੋਈ ੨. ਦੇਖੋ, ਸੋਭਨ ੪.


ਸ਼ੇਰਨੀ ਸਿੰਘੀ.


ਸੰ. ਸ਼੍ਰਿੰਖਲਾ. श्रृङ्खला. ਸੰਗ੍ਯਾ- ਸੰਗੁਲ. ਜ਼ੰਜੀਰ. "ਜੋ ਜਗਕਾਨ ਸਿੰਖਲਾ ਸੰਗ." (ਨਾਪ੍ਰ) ਜਗਤ ਦੀ ਕਾਣ ਰੂਪ ਸੰਗੁਲ ਨਾਲ.


ਸੰ. श्रृङ्ग. ਸ਼੍ਰਿੰਗ- ਸੰਗ੍ਯਾ- ਪਰਬਤ ਦੀ ਚੋਟੀ. ਟਿੱਲਾ। ੨. ਪਸ਼ੂ ਆਦਿਕ ਦਾ ਸਿੰਗ.


ਅ਼. [شنجرف] ਸ਼ਿੰਜਰਫ਼ ਅਤੇ ਫ਼ਾ. [شنگرف] ਸ਼ਿੰਗਰਫ਼. ਸੰ. ਹਿੰਗੁਲ. Vermilion.


ਦੇਖੋ, ਸਿੰਹਲ. "ਮਾਨਹੁ ਸਿੰਗਲਦੀਪ ਕੀ ਨਾਰਿ ਗਰੇ ਮੇ ਤਁਬੋਰ ਕੀ ਪੀਕਨਵੀਨੀ." (ਚੰਡੀ ੧)