Meanings of Punjabi words starting from ਪ

ਦੇਖੋ, ਪੂਲ, ਪੂਲਾ.


ਦੇਖੋ, ਤਾਰੂ ਸਿੰਘ.


ਸੰਗ੍ਯਾ- ਪੂਪ. ਮਾਲਪੂੜਾ ਪਕਵਾਨ. ਮਿੱਠੇ ਨਾਲ ਗਾੜ੍ਹੇ ਘੁਲੇ ਹੋਏ ਆਟੇ ਦੀ ਘਿਉ ਜਾਂ ਤੇਲ ਵਿੱਚ ਤਲੀ ਹੋਈ ਨਰਮ ਰੋਟੀ.


ਦੇਖੋ, ਪੂਰੀ ੪.


ਦੇਖੋ, ਪੂਯ। ੨. ਸੰ. ਪੂ. ਧਾ- ਪਵਿਤ੍ਰ ਕਰਨਾ, ਸਾਫ ਕਰਨਾ, ਚਮਕਾਉਣਾ.


ਸੰ. ਪੇਰੁ. ਸੰਗ੍ਯਾ- ਅਗਨਿ. "ਅੰਤਰਿ ਅਗਨਿ ਨ ਗੁਰ ਬਿਨੁ ਬੂਝੈ, ਬਾਹਰਿ ਪੂਅਰ ਤਾਪੈ." (ਮਾਰੂ ਅਃ ਮਃ ੧) "ਪੂੰਅਰ ਤਾਪ ਗੇਰੀ ਕੇ ਬਸਤ੍ਰਾ." (ਪ੍ਰਭਾ ਅਃ ਮਃ ੫) ੨. ਰਾਜਪੂਤ ਜਾਤਿ. ਦੇਖੋ, ਪੱਵਾਰ ਅਤੇ ਪ੍ਰਵਰ. "ਪੂਅਰ ਗਉੜ ਪਵਾਰ ਲੱਖ." (ਭਾਗੁ)