nan
ਵਿ- ਮਹਾਨ- ਉੱਚ. "ਊਚੰਤ ਨੀਚੰ, ਨਾਨਾ ਸੁ ਮੂਚੰ." (ਸਹਸ ਮਃ ੫) ੨. ਅਧਿਕ.#ਵਿਸ਼ੇਸ. "ਹਮ ਥੋਰੇ ਤੁਮ ਬਹੁਤ ਮੂਚ." (ਬਸੰ ਮਃ ੫) "ਸਭ ਕਿਛੁ ਤਾਕਾ ਕਾਢੀਐ ਥੋਰਾ ਅਰੁ ਮੂਚਾ." (ਆਸਾ ਮਃ ੫) ੩. ਸਥੂਲ. ਵਿਸਤਾਰ ਵਾਲਾ. "ਸਾਧ ਕੀ ਸੋਭਾ ਊਚ ਤੇ ਊਚੀ। ਸਾਧ ਕੀ ਸੋਭਾ ਮੂਚ ਤੇ ਮੂਚੀ." (ਸੁਖਮਨੀ)#੪. ਮੁੰਚਨ ਹੋਇਆ. ਛੁਟਗਿਆ. ਦੇਖੋ, ਮੁਚ. "ਜਮ ਕਾ ਭਉ ਮੂਚਾ." (ਗਉ ਮਃ ੧)
ਵਿ- ਵਡੇ ਤੋਂ ਵਡਾ. "ਤੂੰ ਬੇਅੰਤੁ ਅਤਿ ਮੂਚੋ ਮੂਚਾ." (ਮਾਝ ਅਃ ਮਃ ੩)
ਮੂਰ੍ਛਿਤ. ਬੇਹੋਸ਼ ਹੋਇਆ. "ਮੂਛਤ ਹੋਇ ਜੁੱਧ ਫਿਰ ਚਹੈ." (ਕ੍ਰਿਸਨਾਵ)
ਅ਼. [موُجب] ਸੰਗ੍ਯਾ- ਵਾਜਬ ਕਰਨ ਵਾਲਾ। ੨. ਕਾਰਣ. ਸਬਬ. ਹੇਤੁ। ੩. ਪੰਜਾਬੀ ਵਿੱਚ ਅਨੁਸਾਰ (ਬ ਮੂਜਬ) ਦਾ ਅਰਥ ਭੀ ਦਿੰਦਾ ਹੈ, ਜੈਸੇ ਉਸ ਦੇ ਕਹੇ ਮੂਜਬ ਮੈ ਇੱਥੇ ਆਇਆ ਹਾਂ.
ਮੌਜ. ਲਹਿਰ. ਆਨੰਦ ਦਾ ਤਰੰਗ. "ਸੁਨੇ ਤੇ ਆਵੈ ਮੂਜਰੀ." (ਕ੍ਰਿਸਨਾਵ)
ਅ਼. [مۇجِد] ਵਿ- ਜੋ ਕਿਸੇ ਬਾਤ ਨੂੰ ਈਜਾਦ ਕਰੇ. ਨਵੀਂ ਕਾਢ ਕੱਢਣ ਵਾਲਾ. ਜਾਰੀ ਕਰਨ ਵਾਲਾ.
ਅ਼. [مۇذی] ਮੂਜੀ. ਵਿ- ਈਜਾ (ਦੁੱਖ) ਦੇਣ ਵਾਲਾ। ੨. ਕ੍ਰਿਪਣ. ਕੰਜੂਸ। ੩. ਕਾਇਰ. ਡਰਪੋਕ. "ਚਿੱਤ ਮੂਜੀਅਨ ਅਧਿਕ ਡਰਾਨਾ." (ਵਿਚਿਤ੍ਰ)
nan
nan
nan
nan