Meanings of Punjabi words starting from ਅ

ਦੇਖੋ, ਅੰਤਕ੍ਰਿਯਾ ਅਤੇ ਪਿਤ੍ਰਿਮੇਧ.


ਦੇਖੋ, ਅੰਤਰ। ੨. ਸੰ. अन्त्र. ਸੰਗ੍ਯਾ- ਆਂਦਰ. ਅੰਤੜੀ. ਆਂਤ, ਜੋ ਦੇਹ ਨੂੰ ਅਤਿ (ਬੰਧਨ) ਕਰੇ ਸੋ ਅੰਤ੍ਰ.


ਸੰਗ੍ਯਾ- ਭੇਦ. ਫ਼ਰਕ਼। ੨. ਵਿ- ਆਂਤਰਿਕ. ਭੀਤਰੀ. ਅੰਦਰੂਨੀ. "ਇਹ ਅੰਤ੍ਰਕ ਮਨ ਮੇ ਪਹਿਚਾਨੋ." (ਨਾਪ੍ਰ)


ਦੇਖੋ, ਆਂਤਰਿਕ. "ਬਾਹਯ ਕਾ ਅੰਤ੍ਰੀਕ ਬਖਾਨਾ." (ਨਾਪ੍ਰ) ਵਾਹ੍ਯ ਦਾ ਅਤੇ ਆਂਤਰਿਕ. ਬੇਰੂਨੀ ਅਤੇ ਅੰਦਰੂਨੀ.


ਸੰ. अन्द. ਧਾ- ਬੰਨ੍ਹਣਾ। ੨. ਫ਼ਾ. [اند] ਸੰਗ੍ਯਾ- ਇੱਛਾ। ੩. ਅਚਰਜ। ੪. ਪੰਜ ਸੌ ਅਥਵਾ ਪੰਦ੍ਰਾਂ ਹਜ਼ਾਰ ਵਰ੍ਹੇ ਦਾ ਸਮਾਂ। ੫. ਹਸ੍ਤੰਦ ਦਾ ਸੰਖੇਪ. ਹੈਂ. ਵੇ ਹੈਂ. ਉਹ ਹਨ. ਐਸੀ ਦਸ਼ਾ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ "ਮਰਦਾਂ ਆ਼ਕ਼ਿਲ ਅੰਦ."


ਫ਼ਾ. [اندک] ਵਿ- ਥੋੜਾ. ਘੱਟ. ਕਮ.


ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ.