Meanings of Punjabi words starting from ਪ

ਮੁਲ ਸੰਗ੍ਯਾ- ਟਿੱਡ (ਆਹਣ) ਦਾ ਬੱਚਾ। ੨. ਮੱਛੀ ਦਾ ਬੱਚਾ। ੩. ਦੇਖੋ, ਪੂਗ.


ਪਯ ਗ੍ਰਾਹਕ. ਦੁੱਧ ਪੀਣ ਵਾਲਾ ਬੱਚਾ। ੨. ਪੁੰਗਾਤ੍ਰਜ. ਪੁਤ੍ਰ. ਬੇਟਾ. "ਕਬੀਰ ਪੂੰਗਰਾ ਰਾਮ ਅਲਹ ਕਾ." (ਪ੍ਰਭਾ ਕਬੀਰ) "ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ." (ਭੈਰ ਨਾਮਦੇਵ) ੩. ਦੇਖੋ, ਪੁੰਗਵ.


ਦੇਖੋ, ਪੁੰਛ। ੨. ਡਿੰਗ. ਸ਼ਕਤਿ. ਬਲ. ਸਮਰਥ.


ਸੰਗ੍ਯਾ- ਪੁੰਛ. ਦੁੰਮ. ਪੂਛ. "ਤੇਰੀ ਪੂੰਛਟ ਊਪਰਿ ਝਮਕ ਬਾਲ." (ਬਸੰ ਕਬੀਰ)


ਸੰਗ੍ਯਾ- ਧਨਪੁੰਜ. ਰਾਸ਼ਿ. ਮੂੜੀ. Capital. "ਸਉਦੇ ਕਉ ਧਾਵੈ ਬਿਨ ਪੂੰਜੀ." (ਗਉ ਮਃ ੫) ੨. ਭਾਵ- ਸੰਚਿਤ ਕਰਮ. "ਪੂੰਜੀ ਮਾਰ ਪਵੈ ਨਿਤ ਮੁਗਦਰ." (ਬਸੰ ਅਃ ਮਃ ੧)