ਚੁਰਾਇਆ ਗਿਆ. ਠਗਿਆ ਗਿਆ. "ਮਾਇਆ ਮੂਠਾ ਚੇਤਸਿ ਨਾਹੀ." (ਸ੍ਰੀ ਤ੍ਰਿਲੋਚਨ) ੨. ਮਹਰੂਮ ਹੋਇਆ, ਹੋਈ. "ਪਿਰ ਸੰਗਿ ਮੂਠੜੀਏ, ਖਬਰਿ ਨ ਪਾਈਆ." (ਧਨਾ ਛੰਤ ਮਃ ੧)
ਡਿੰਗ. ਤਲਵਾਰ. ਸ਼ਮਸ਼ੇਰ. ਮੁਸ੍ਟਿ (ਕਬਜੇ) ਵਾਲੀ.
nan
ਮੁਸ੍ਟਿ. ਮੁੱਕੀ। ੨. ਕਬਜ਼ਾ. ਸ਼ਸਤ੍ਰ ਦਾ ਦਸਤਾ। ੩. ਦੇਖੋ, ਮੁਠਣਾ। ੪. ਵਿ- ਖਾਲੀ. ਮਹਰੂਮ. "ਸਾਚੀ ਦਰਗਹਿ ਸਾਕਤ ਮੂਠੁ." (ਭੈਰ ਮਃ ੫)
ਦੇਖੋ, ਮੂਠੜੀ ਅਤੇ ਮੂਠਾ.
nan