ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ.
ਸੰਗ੍ਯਾ- ਸਿੰਘਪੁਣਾ. ਦਿਲੇਰੀ. ਬਹਾਦੁਰੀ। ੨. ਖਾਲਸਾਧਰਮ ਦਾ ਭਾਵ.
ਸੰਗ੍ਯਾ- ਅਮ੍ਰਿਤਧਾਰੀ ਸਿੰਘਾਂ ਦਾ ਸੁਧਾਰਕ ਜਥਾ. ਜਿਸ ਦਾ ਮਨੋਰਥ ਸਿੱਖਧਰਮ ਅਤੇ ਸਿੱਖ ਸਮਾਜ ਵਿੱਚ ਆਪਣੀਆਂ ਕੁਰੀਤੀਆਂ ਦੂਰ ਕਰਕੇ ਸਿੱਖ ਧਰਮ ਦੀ ਅਸਲੀ ਮਰਜਾਦਾ ਨੂੰ ਕਾਇਮ ਕਰਨਾ ਹੈ. ਸਭ ਤੋਂ ਪਹਿਲਾਂ ਧਰਮ ਅਤੇ ਵਿਦ੍ਯਾਪ੍ਰਚਾਰ ਲਈ ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਜੀ ਵਿੱਚ ਮਜੀਠੀਆਂ ਦੇ ਬੁੰਗੇ ਸੰਮਤ ਨਾਨਕਸ਼ਾਹੀ ੪੦੪ (ਵਿਕ੍ਰਮੀ ੧੯੨੯) ਵਿੱਚ ਕਾਇਮ ਹੋਈ, ਜਿਸ ਦੇ ਪ੍ਰਧਾਨ ਸਰਦਾਰ ਠਾਕੁਰ ਸਿੰਘ ਸੰਧਾਵਾਲੀਏ ਸਨ. ਸਭਾ ਦੀ ਏਕਤ੍ਰਤਾ ਦਾ ਅਸਥਾਨ ਗੁਰੂ ਕਾ ਬਾਗ ਠਹਿਰਾਇਆ ਗਿਆ. ਫੇਰ ਸਨ ੧੮੭੯ (ਸੰਮਤ ੧੯੩੬) ਵਿੱਚ ਲਹੌਰ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਜਨਮ ਅਸਥਾਨ ਸਿੰਘ ਸਭਾ ਬਣੀ ਜਿਸ ਦੇ ਪ੍ਰਧਾਨ ਦੀਵਾਨ ਬੂਟਾ ਸਿੰਘ ਅਤੇ ਸਕਤ੍ਰ ਭਾਈ ਗੁਰੁਮੁਖ ਸਿੰਘ ਜੀ ਹੋਏ. ਇਨ੍ਹਾਂ ਸਿੰਘ ਸਭਾਵਾਂ ਦੇ ਉਪਦੇਸ਼ ਨਾਲ ਅਨੇਕ ਜਿਲਿਆਂ ਵਿੱਚ ਸਿੰਘ ਸਭਾਵਾਂ ਬਣ ਗਈਆਂ ਅਰ ਸਨ ੧੮੮੮ (ਸੰਮਤ ੧੯੪੬) ਵਿੱਚ ਲਹੌਰ ਖਾਲਸਾ ਦੀਵਾਨ ਦੀ ਰਚਨਾ ਹੋਈ. ਇਸ ਪਿੱਛੋਂ ੧੦. ਨਵੰਬਰ ਸਨ ੧੯੦੧ (ਸਾਲ ਗੁਰੂ ਨਾਨਕ ਸ਼ਾਹੀ ੪੩੨) ਨੂੰ ਸ਼ਿਰੋਮਣੀ ਸਿੰਘਾਂ ਦੀ ਇਕਤ੍ਰਤਾ ਰਾਮਗੜ੍ਹੀਆਂ ਦੇ ਬੁੰਗੇ ਹੋ ਕੇ ਅਮ੍ਰਿਤਸਰ ਜੀ ਵਿੱਚ ਨਵੇਂ ਖਾਲਸਾ ਦੀਵਾਨ ਦੀ ਨਿਉਂ ਰੱਖੀ ਗਈ, ਜਿਸਦਾ ਨਾਉਂ ਚੀਫ (Chief) ਖਾਲਸਾਦੀਵਾਨ ਹੋਇਆ, ਜਿਸ ਨੇ ਅਨੇਕ ਪੰਥ ਦੇ ਕਾਰਜ ਸਿੱਧ ਕੀਤੇ ਅਰ ਜਥਾਸ਼ਕਤਿ ਹੁਣ ਵੀ ਕਰ ਰਿਹਾ ਹੈ.
nan
nan
ਵਿ- ਸਿੰਘਾਂ ਦਾ ਸ੍ਵਾਮੀ। ੨. ਸੰਗ੍ਯਾ- ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ੩. ਪੁਰਾਣੇ ਜ਼ਮਾਨੇ ਇਹ ਪਦਵੀ ਖਾਲਸੇ ਦੇ ਜਥੇਦਾਰਾਂ ਨੂੰ ਭੀ ਦਿੱਤੀ ਜਾਂਦੀ ਸੀ. ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਿੰਘਸਾਹਿਬ ਪਦਵੀ ਹੈ. ਉਹ ਮਹਾਰਾਜਾ ਸ਼ਬਦ ਨਾਲੋਂ ਇਸ ਨੂੰ ਬਹੁਤ ਪਸੰਦ ਕਰਦੇ ਸਨ। ੪. ਪੁਰਾਣੇ ਸਿੰਘ ਘਰਾਣਿਆਂ ਵਿੱਚ ਬਜ਼ੁਰਗਾਂ ਨੂੰ ਹੁਣ ਭੀ ਸਿੰਘ ਸਾਹਿਬ ਕਹਿੰਦੇ ਹਨ.
ਦੇਖੋ, ਸਿੰਹਿਕਾ.
ਸਿੰਹ ਰਾਸੀ ਵਿੱਚ ਵ੍ਰਿਹਸਪਤਿ ਆਇਆ ਹੋਇਆ. ਇਹ ਸਮਾਂ (ਵੇਲਾ) ੧੩. ਮਹੀਨੇ ਦਾ ਹੁੰਦਾ ਹੈ. ਹਿੰਦੂਮਤ ਅਨੁਸਾਰ "ਸਿੰਘਗਤ" ਵਿਚ ਵਿਆਹ ਆਦਿ ਮੰਗਲਕਾਰਜ ਕਰਨੇ ਵਰਜੇ ਹਨ।
ਸੰਗ੍ਯਾ- ਸਿੰਘ ਦੀ ਖੁਰਾਕ। ੨. ਸ਼ੇਰ ਦੇ ਭੋਜਨ ਕਰਨ ਦੀ ਰੀਤਿ. ਜਦ ਸ਼ੇਰ ਬੁੱਢਾ ਹੋ ਜਾਂਦਾ ਹੈ, ਤਦ ਸ਼ਿਕਾਰ ਕਰਨੋ ਰਹਿ ਜਾਂਦਾ ਹੈ. ਉਹ ਜੰਗਲ ਦੇ ਰਸਤਿਆਂ ਉਪਰ ਝਾੜੀ ਵਿੱਚ ਲੁਕਕੇ ਬੈਠਾ ਰਹਿੰਦਾ ਹੈ. ਜਦ ਮਨੁੱਖ ਅਥਵਾ ਪਸ਼ੂ ਉਸ ਦੇ ਬਹੁਤ ਪਾਸ ਪਹੁੰਚਦਾ ਹੈ ਝਟ ਉਸ ਨੂੰ ਫੜਕੇ ਖਾ ਲੈਂਦਾ ਹੈ. "ਸਿੰਘਚ ਭੋਜਨੁ ਜੋ ਨਰ ਜਾਨੈ। ਐਸੇ ਹੀ ਠਗਦੇਉ ਬਖਾਨੈ." (ਆਸਾ ਨਾਮਦੇਵ) ਆਦਮਖੋਰ ਸ਼ੇਰ ਦੀ ਰੀਤਿ ਅਨੁਸਾਰ ਜੋ ਆਦਮੀ ਰੋਜ਼ੀ ਕਮਾਉਣ ਜਾਣਦਾ ਹੈ, ਐਸੇ ਨੂੰ ਹੀ ਠਗਰਾਜ ਕਿਹਾ ਜਾਂਦਾ ਹੈ.
ਸੰਗ੍ਯਾ- ਸ਼ੇਰਣੀ। ੨. ਅਮ੍ਰਿਤਧਾਰਿਣੀ ਇਸਤ੍ਰੀ. ਖਾਲਸਾਮਤ ਦੀ ਔਰਤ.