Meanings of Punjabi words starting from ਕ

ਕ੍ਰਿ. ਵਿ- ਕੁੜ (ਮੁਰਝਾ) ਕੇ ਕੇ. ਦੇਖੋ, ਕੁੜਨਾ. "ਖੜੁ ਪਕੀ ਕੁੜਿ ਭਜੈ ਬਿਨਸੈ." (ਸ੍ਰੀ ਮਃ ੧. ਪਹਿਰੇ)


ਕੁੜੀਆਂ ਕਰਕੇ. "ਕੁੜਿਈਂ ਰੰਨੀ ਧੰਮੀ." (ਸਵਾ ਮਃ ੧) ਕੰਨ੍ਯਾ, ਇਸਤ੍ਰੀਆਂ ਅਤੇ ਧਾਮਾਂ (ਮਕਾਨਾ) ਕਰਕੇ.


ਕੰਨ੍ਯਾ. ਲੜਕੀ. ਦੇਖੋ, ਯੂ. ਕੂਰੀ ਅਤੇ ਕੋਰੀ। ੨. ਪੁਤ੍ਰੀ. ਸੁਤਾ। ੩. ਝੰਗ ਵੱਲ ਕੁੜੀ ਨਾਉਂ ਵਹੁਟੀ ਦਾ ਹੈ.


ਵਿ- ਕੰਨ੍ਯਾ ਮਾਰਨ ਵਾਲਾ. ਪੁਰਾਣੇ ਜ਼ਮਾਨੇ ਕਈ ਲੋਕ ਪੁਤ੍ਰੀ ਨੂੰ ਮਾਰ ਦਿੰਦੇ ਸਨ ਤਾਕਿ ਉਹ ਖਰਚਾਂ ਤੋਂ ਬਚਣ ਅਤੇ ਕਿਸੇ ਨੂੰ ਆਪਣਾ ਦਾਮਾਦ ਨਾ ਬਣਾਉਣ. ਸਿੱਖ ਧਰਮ ਵਿੱਚ ਕੁੜੀਮਾਰ ਨਾਲ ਵਰਤੋਂ ਵਿਹਾਰ ਦਾ ਨਿਸੇਧ ਹੈ. ਗੁਰੂ ਸਾਹਿਬ ਦੇ ਉਪਦੇਸ਼ ਕਰਕੇ ਇਹ ਖੋਟੀ ਰੀਤਿ ਦੇਸ਼ ਵਿੱਚੋਂ ਬਹੁਤ ਘਟ ਗਈ ਹੈ. "ਮੀਣਾ ਔਰ ਮਸੰਦੀਆ ਮੋਨਾ ਕੁੜੀ ਜੁ ਮਾਰ। ਹੋਇ ਸਿੱਖ ਵਰਤਣ ਕਰੈ ਅੰਤ ਕਰੋਂਗਾ ਖ੍ਵਾਰ." (ਤਨਾਮਾ)


ਕ੍ਰਿ- ਕ੍ਰੋਧ ਵਿੱਚ ਸੜਨਾ. ਅੰਦਰੇ ਅੰਦਰ ਰਿੱਝਣਾ.


ਸੰ. ਕੁਮਾਰ. ਪੰਜ ਵਰ੍ਹੇ ਦੀ ਉਮਰ ਤੀਕ ਦਾ ਬੱਚਾ। ੨. ਰਾਜਕੁਮਾਰ. ਰਾਜਪੁਤ੍ਰ. "ਕਾਨ ਕੁਅਰ ਨਿਹਕਲੰਕ." (ਸਵੈਯੇ ਮਃ ੪. ਕੇ)


ਦੇਖੋ, ਕੁਮਾਰ। ੨. ਦਸ਼ਮੇਸ਼ ਦੇ ਦਰਬਾਰ ਦਾ ਇੱਕ ਕਵਿ. ਦੇਖੋ, ਕੁਵਰੇਸ਼.