ਸੰਗ੍ਯਾ- ਪਿਤਾ ਓਕਸ੍. ਪਿਤਾਗ੍ਰਿਹ. ਬਾਪ ਦਾ ਘਰ। ੨. ਪਿਤਾ ਦਾ ਵੰਸ਼.
ਦੇਖੋ, ਪੀਯੂਖ.
nan
ਸੰਗ੍ਯਾ- ਪਿਤਾ ਦਾ ਘਰ. ਪਿਤਾ ਦਾ ਕੁਲ. ਭਾਵ ਇਹ ਲੋਕ. "ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ." (ਸ੍ਰੀ ਮਃ ੫) "ਨਿਤ ਨ ਪੇਈਆ ਹੋਇ." (ਸ੍ਰੀ ਮਃ ੧) "ਨਾਨਕ ਸੁਤੀ ਪੇਈਐ." (ਸ੍ਰੀ ਮਃ ੧) ਭਾਵ- ਇਸ ਲੋਕ ਵਿੱਚ.
ਸੰਗ੍ਯਾ- ਵਸ਼. ਜ਼ੋਰ. ਬਲ. "ਪੂਰਬ ਕਰੇ ਉਪਾਯ ਜੋ ਕੋ ਪੇਸ ਨ ਜਾਵੈ." (ਗੁਪ੍ਰਸੂ) ੨. ਸੰ. ਪੇਸ਼. ਸ਼ਿੰਗਾਰ. ਸ਼ਿੰਗਾਰ. "ਕੇਸ ਪੇਸ ਸੋਂ ਜੂਟ ਉਪਾਰਯੋ." (ਚਰਿਤ੍ਰ ੫੩) ੩. ਫ਼ਾ. [پیش] ਕ੍ਰਿ. ਵਿ- ਸਾਮ੍ਹਣੇ. ਸੰਮੁਖ. ਅੱਗੇ. "ਯਕ ਅਰਜ ਗੁਫਤਮ ਪੇਸਿ ਤੋ." (ਤਿਲੰ ਮਃ ੧) ੪. ਸੰਗ੍ਯਾ- ਕੁੜਤੇ ਆਦਿ ਵਸਤ੍ਰ ਦਾ ਅਗਲਾ ਭਾਗ। ੫. ਸੰ. पेष्. ਧਾ- ਮਸਲਣਾ, ਰਗੜਨਾ, ਯਤਨ ਕਰਨਾ.
nan