ਸਿੰਘਪੁਰਾ ਨਿਵਾਸੀ ਸਿੰਘਾਂ ਦੀ, ਬਾਰਾਂ ਮਿਸਲਾਂ ਵਿੱਚੋਂ ਇੱਕ ਮਿਸਲ. ਇਸ ਮਿਸਲ ਦਾ ਮੁਖੀਆ ਨਵਾਬ ਕਪੂਰ ਸਿੰਘ ਬਿਰਕ ਜੱਟ, ਚੌਧਰੀ ਦਲੀਪ ਸਿੰਘ ਦਾ ਪੁਤ੍ਰ, ਪਰਗਨਾ ਅਮ੍ਰਿਤਸਰ ਦੇ ਫੈਜੁੱਲਾਪੁਰ ਦੇ ਰਹਿਣ ਵਾਲਾ ਸੀ. ਇਹ ਨਗਰ ਫੈਜੁੱਲਾਖ਼ਾਨ ਨੇ ਆਬਾਦ ਕੀਤਾ ਸੀ. ਸਿੰਘਾਂ ਨੇ ਇਸ ਨੂੰ ਸੰਮਤ ੧੭੯੦ ਵਿੱਚ ਫਤੇ ਕਰਕੇ ਨਾਉਂ "ਸਿੰਘਪੁਰਾ" ਰੱਖਿਆ. ਇਸੇ ਕਾਰਣ ਇਸ ਮਿਸਲ ਦੀ ਸੰਗ੍ਯਾ ਸਿੰਘਪੁਰੀਏ ਪ੍ਰਸਿੱਧ ਹੋਈ. ਕਈ ਲੇਖਕਾਂ ਨੇ ਇਸ ਮਿਸਲ ਨੂੰ ਫੈਜੁੱਲਾਪੁਰੀਆਂ ਦੀ ਭੀ ਲਿਖਿਆ ਹੈ. ਅੰਬਾਲੇ ਜ਼ਿਲੇ ਦੇ ਸਰਦਾਰ- ਘਨੌਲੀ, ਬੰਗਾ, ਕੰਧੋਲਾ, ਮਨੌਲੀ ਆਦਿ ਇਸੇ ਮਿਸਲ ਵਿੱਚੋਂ ਹਨ.
ਦੇਖੋ, ਸਿੰਘਦ੍ਵਾਰ.
ਸੰਗ੍ਯਾ- ਬੰਗਾਲ ਅੰਦਰ ਛੋਟਾ ਨਾਗਪੁਰ ਦਾ ਇੱਕ ਜਿਲਾ ਅਤੇ ਉਸ ਦਾ ਇਲਾਕਾ. ੨. ਪੰਜਾਬ ਦੇਸ਼, ਜਿਸ ਵਿੱਚ ਖਾਸ ਕਰਕੇ ਸਿੰਘ ਨਿਵਾਸ ਕਰਦੇ ਹਨ. ਅਮ੍ਰਿਤਧਾਰੀਆਂ ਦੀ ਜਨਮਭੂਮਿ.
ਵਿ- ਸ਼ੇਰ ਜੇਹੇ ਮੂੰਹ ਵਾਲਾ। ੨. ਦਿਲੇਰੀ ਅਤੇ ਅਭਿਮਾਨ ਨਾਲ ਗੱਲ ਕਰਨ ਵਾਲਾ. "ਬਕਰੀਮੁਖਾ ਹੋਇ ਕਰ ਮਾਂਗਤ, ਲੇ ਪੁਨ ਸਿੰਘਮੁਖਾ ਹ੍ਵੈਜਾਇ." (ਗੁਪ੍ਰਸੂ)
ਸੰਗ੍ਯਾ- ਖ਼ਾਲਸਾ ਧਰਮ ਦੀ ਰਹਿਤ. ਦੇਖੋ, ਰਹਿਤ.
ਸੰਗ੍ਯਾ- ਬੰਦੂਕ, ਜੋ ਸ਼ੇਰ ਨੂੰ ਮਾਰਦੀ ਹੈ. (ਸਨਾਮਾ)
ਦੇਖੋ, ਸਿੰਹਲ.
ਇੱਕ ਬ੍ਰਾਹਮਣ ਜੋ ਸੋਢੀਆਂ ਦਾ ਪੁਰੋਹਿਤ ਸੀ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋ ਕੇ ਇਹ ਭਾਰੀ ਯੋਧਾ ਹੋਇਆ. ਅਮ੍ਰਿਤਸਰ ਦੇ ਯੁੱਧ ਵਿੱਚ ਇਸ ਨੇ ਵਡੀ ਵੀਰਤਾ ਦਿਖਾਈ. ਇਸ ਦਾ ਬੇਟਾ ਜਾਤੀ ਮਲਕ ਅਤੇ ਪੋਤਾ ਦਯਾਰਾਮ ਹੋਇਆ ਹੈ. ਦੇਖੋ, ਦਯਾਰਾਮ.#੨. ਖੀਵੇ ਦਾ ਵਸਨੀਕ ਇੱਕ ਜੱਟ, ਜੋ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਸਿੱਖ ਹੋਇਆ. ਸਤਿਗੁਰੂ ਨੇ ਇਸ ਨੂੰ ਉਪਦੇਸ਼ ਦਿੱਤਾ ਕਿ ਭੋਜਨ ਆਦਿ ਦਾ ਵਰਤਾਰਾ ਲੈਣ ਕਦੇ ਕਿਸੇ ਦੇ ਘਰ ਨ ਜਾਓ, ਜੋ ਆਪ ਪਰੇਮ ਨਾਲ ਦੇ ਜਾਵੇ ਉਹ ਲੈ ਲਓ.
nan
ਸੰ. सिंहासन ਸੰਗ੍ਯਾ- ਰਾਜਾ ਦਾ ਆਸਨ, ਜੋ ਹੋਰ ਆਸਾਨਾ ਤੋਂ ਸਿੰਹ (ਉੱਤਮ) ਹੈ. ਸ਼ਾਹੀ ਤਖ਼ਤ। ੨. ਸਤਿਗੁਰੂ ਦੀ ਗੱਦੀ। ੩. ਕਿਤਨਿਆਂ ਦਾ ਖਿਆਲ ਹੈ ਕਿ ਆਸਨ ਦੇ ਦੋਂਹੀ ਪਾਸੀਂ ਸ਼ੇਰ ਦੀਆਂ ਮੂਰਤਾਂ ਹੋਣ ਕਰਕੇ ਨਾਉਂ ਸਿੰਘਾਸਨ ਹੈ. ਨੀਤਿਸ਼ਾਸਤ੍ਰ ਵਿੱਚ ਰਾਜਾ ਦਾ ਸਿੰਘਾਸਨ ਅੱਠ ਸ਼ਕਲਾਂ ਦਾ ਲਿਖਿਆ ਹੈ:-#"ਪ ਸਃ ਸ਼ੰਖੋ ਗਜੋ ਹੰਸਃ ਸਿੰਹੋ ਭ੍ਰਿੰਗੋ ਮ੍ਰਿਗੋ ਹਯਃ। ਅਸੌ੍ਟ ਸਿਹਾਸਨਾ ਨੀਤਿ. ਨੀਤਿਸ਼ਾਸਤ੍ਰ. ਵਿਦੋ ਵਿਦੁਃ ॥ ੪. ਸਿੰਘ ਜੇਹੀ ਨਿਸ਼ਸ੍ਤ. ਸ਼ੇਰ ਜੇਹੀ ਬੈਠਕ.