William Moorcroft ਸਨ ੧੭੭੦ ਵਿੱਚ ਇੰਗਲੈਂਡ ਜਨਮਿਆ. ਇਹ ਪ੍ਰਸਿੱਧ ਸਲੋਤਰੀ (ਸ਼ਾਲਹੋਤ੍ਰੀ Veterinary surgeon) ਸੀ. ਸਨ ੧੮੦੮ ਵਿੱਚ ਇਹ ਬੰਗਾਲ ਦੇ ਰਸਾਲਿਆਂ ਦਾ ਇਨਸਪੈਕਟਰ ਹੋਇਆ. ਸਨ ੧੮੧੯ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਲਹੌਰ ਮਿਲਿਆ. ਮਹਾਰਾਜਾ ਨੇ ਇਸ ਨੂੰ ਆਪਣੇ ਰਸਾਲੇ ਵਖਾਕੇ ਕਈ ਨੇਕਸਲਾਹਾਂ ਲਈਆਂ ਅਤੇ ਇਸ ਦੀ ਭਾਰੀ ਮਾਨ ਕੀਤਾ.#ਮੂਰਕ੍ਰੌਫਟ ੨੭ ਅਗਸਤ ਸਨ ੧੮੨੫ ਨੂੰ ਤਾਪ ਨਾਲ ਰੋਗੀ ਹੋਕੇ ਤੁਰਕਿਸਤਾਨ ਵਿੱਚ ਮੋਇਆ.
ਦੇਖੋ, ਮੁਰ੍ਛ ਧਾ. ਸੰ. ਮੂਰ੍ਖ. ਵਿ- ਬੁੱਧਿ ਰਹਿਤ. ਦੇਖੋ, ਮੂਰ ੨. "ਪੜਿਆ ਮੂਰਖ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ." (ਮਃ ੧. ਵਾਰ ਮਾਝ) ੨. ਨਾ- ਤਜਰਬੇਕਾਰ. "ਹਮ ਮੂਰਖ ਮੂਰਖ ਮਨ ਮਾਹਿ." (ਧਨਾ ਮਃ ੩) ੩. ਸੰਗ੍ਯਾ- ਮਾਂਹ. ਉੜਦ. ਮਾਸ। ੪. ਬਨਮੂੰਗੀ.
nan
nan
ਮੂਰ੍ਖਤ੍ਵ. ਸੰਗ੍ਯਾ- ਮੂਰਖਪੁਣਾ. ਬੇਸਮਝੀ.
nan
ਮੂਰ੍ਖਾ. ਬੇਸਮਝ ਇਸਤ੍ਰੀ. "ਪਿਰ ਕਾ ਸਾਉ ਨ ਜਾਣੈ ਮੂਰਖਿ." (ਮਾਰੂ ਸੋਲਹੇ ਮਃ ੩) ੨. ਮੂਰਖ ਨੇ. "ਮੂਰਖਿ ਅੰਧੈ ਪਤਿ ਗਵਾਈ." (ਵਾਰ ਆਸਾ)
ਦੇਖੋ, ਮੂਰਖ. "ਸੋ ਮੂਰਖੁ, ਜੋ ਆਪੁ ਨ ਪਛਾਣਈ." (ਗੂਜ ਮਃ ੩) "ਮੂਰਖਾਂ ਸਿਰਿ ਮੂਰਖੁ ਹੋ ਜਿ ਮੰਨੇ ਨਾਹੀ ਨਾਉ." (ਮਾਰੂ ਅਃ ਮਃ ੧)
ਸੰ. मूर्च्छना. ਸੂਰ੍ਛਨਾ. ਸੰਗ੍ਯਾ- ਸੰਗੀਤਸ਼ਾਸ੍ਤ ਅਨੁਸਾਰ ਸ੍ਵਰ ਦੀ ਇਸਥਿਤੀ ਦਾ ਨਾਮ ਮੂਰਛਨਾ ਹੈ. ਜੋ ਸ੍ਵਰ ਦੇ ਅੰਸ਼ (ਸ਼੍ਰੁਤਿ) ਨੂੰ ਮੂਰਛਨਾ ਮੰਨਦੇ ਹਨ, ਉਹ ਭੁੱਲ ਕਰਦੇ ਹਨ. ਤਿੰਨ ਸਪਤਕਾਂ ਦੇ ਇੱਕੀ ਸੁਰ ਹੁੰਦੇ ਹਨ, ਇਨ੍ਹਾਂ ਇੱਕੀ ਸੁਰਾਂ ਦੀ ਆਪਣੇ ਠੀਕ ਥਾਂ ਜੋ ਇਸਥਿਤੀ ਹੈ, ਇਹੀ ਮੂਰਛਨਾ ਹੈ, ਇਸੇ ਲਈ ੨੧. ਮੂਰਛਨਾ ਤਿੰਨ ਗ੍ਰਾਮਾ ਦੀਆਂ ਹਨ, ਯਥਾ-#ਸੜਜਗ੍ਰਾਮ ਦੀ ਮੂਰਛਨਾ- ਲਲਿਤਾ, ਮਧ੍ਯਮਾ, ਚਿਤ੍ਰਾ, ਰੋਹਿਣੀ, ਮਤੰਗ਼ਜਾ, ਸੌਵੀਰੀ ਅਤੇ ਸਡਮਧ੍ਯਾ.#ਮਧ੍ਯਮਗ੍ਰਾਮ ਦੀ- ਪੰਚਮਾ, ਮਤਸਰੀ, ਮ੍ਰਿਦੁਮਧ੍ਯਾ, ਸ਼ੁੱਧਾ, ਅੰਤਾ, ਕਲਾਵਤੀ ਅਤੇ ਤੀਵ੍ਰਾ.#ਗਾਂਧਾਰਗ੍ਰਾਮ ਦੀ- ਰੌਦ੍ਰੀ, ਬ੍ਰਾਹਮੀ, ਵੈਸਨਵੀ, ਖੇਦਰੀ, ਸੁਰਾ, ਨਾਦਾਵਤੀ ਅਤੇ ਵਿਸ਼ਾਲਾ. (ਸਾਂਗੀਤ ਦਾਮੋਦਰ) ੨. ਮੂਰ੍ਛਾ. ਗ਼ਸ਼. ਬੇਹੋਸ਼ੀ. "ਛੁਟੀ ਮੂਰਛਨਾਯੰ ਹਰੀਚੰਦ ਜਾਗੇ." (ਵਿਚਿਤ੍ਰ)