Meanings of Punjabi words starting from ਸ

ਦੇਖੋ, ਸਿੰਗੀ ਰਿਖਿ.


ਸੰ. सिञच ਧਾ- ਸਿੰਜਣਾ. ਛਿੱਟੇ ਦੇਣੇ. ਚੋਪੜਨਾ. ਲੇਪ ਕਰਨਾ.


ਸੰ. ਸੰਗ੍ਯਾ- ਸੇਚਨ. ਸਿੰਜਣ ਦੀ ਕ੍ਰਿਯਾ. ਪਾਣੀ ਨਾਲ ਤਰ ਕਰਨਾ. ਛਿੜਕਨਾ. ਰਮਾਉਣਾ. "ਸਿੰਚਨਹਾਰੇ ਏਕੈ ਮਾਲੀ." (ਆਸਾ ਮਃ ੫) "ਅੰਮ੍ਰਿਤ ਰਿਦੈ ਸਿੰਚਾਈ." (ਧਨਾ ਮਃ ੫) "ਮਨ ਮਹਿ ਸਿੰਚਉ ਹਰਿ ਹਰਿ ਨਾਮ." (ਬਿਲਾ ਮਃ ੫) "ਸਿੰਚਿਤ ਭਾਉ ਕਰੇਹੀ." (ਆਸਾ ਮਃ ੧) ੨. ਸੰ. सञ्चयन ਸੰਚਯਨ. ਇਕੱਠਾ ਕਰਨਾ. ਜਮਾਂ ਕਰਨਾ. "ਸਿੰਚਹਿ ਦਰਬੁ ਦੇਹਿ ਦੁਖ ਲੋਗ." (ਰਾਮ ਮਃ ੫)


ਸੇਚਨ ਕਰਕੇ. ਸਿੰਜਕੇ. "ਸਿੰਚਿ ਪਿਆਲ ਗਗਨਸਰ ਭਰੈ." (ਰਤਨਮਾਲਾ ਬੰਨੋ) ਪ੍ਰਾਣਵਾਯੁ ਨੂੰ ਅਭ੍ਯਾਸ ਨਾਲ ਖਿੱਚਕੇ ਦਸ਼ਮਦ੍ਵਾਰ ਠਹਿਰਾਵੇ.


ਵਿ- ਸਿੰਜਿਆ ਹੋਇਆ. ਸੇਚਿਤ. ਦੇਖੋ, ਸਿੰਚਨ.


ਕ੍ਰਿ- ਸੇਚਨ. ਜਲ ਛਿੜਕਨਾ. ਰੌਣੀ ਕਰਨੀ.


ਫ਼ਾ. [سنجاف] ਸੰਜਾਫ਼. ਸੰਗ੍ਯਾ- ਮਗਜੀ. ਕਿਨਾਰਾ. ਗੋਠ. ਗੋਟ.