Meanings of Punjabi words starting from ਕ

ਫ਼ਾ. [کُنجکہ] ਕਿਨਾਰੇ ਲਾਇਆ ਹੋਇਆ. ਦੇਖੋ, ਕੁੰਜ ੪. ਘੋੜੇ ਦੀ ਕਾਠੀ ਦੇ ਕਿਨਾਰੇ ਬੰਨ੍ਹਿਆ ਥੈਲਾ, ਜਿਸ ਵਿੱਚ ਸਵਾਰ ਜਰੂਰੀ ਸਾਮਗ੍ਰੀ ਰੱਖ ਲੈਂਦਾ ਹੈ. "ਹਯਨ ਕੁੰਜਕੇ ਭ਼ਟ ਗਾਨ ਲਾਏ." (ਗੁਪ੍ਰਸੂ)


ਕੁੰਜ ਵਿੱਚ ਬਣਾਈ ਹੋਈ ਕੁਟੀਆ. ਸੰ. ਕੁੰਜਕੁਟੀਰ. ਦੇਖੋ, ਕੁੰਜ ਅਤੇ ਕੁਟੀਰ.


ਦੇਖੋ, ਕੁੰਜ ੨. "ਕੁੰਜਗਲੀਨ ਮੇ ਖੇਲ ਮਚਾਯੋ." (ਕ੍ਰਿਸਨਾਵ)


ਵਜ਼ੀਰਖ਼ਾਨ ਸੂਬੇ ਸਰਹਿੰਦ ਦਾ ਪਿੰਡ, ਜੋ ਜਿਲਾ ਕਰਨਾਲ ਵਿੱਚ ਹੈ. ਬੰਦਾ ਬਹਾਦੁਰ ਨੇ ਇਸ ਨੂੰ ਸੰਮਤ ੧੭੬੭ ਵਿੱਚ ਬਰਬਾਦ ਕੀਤਾ.


ਦੇਖੋ, ਕੁੰਜਵਿਹਾਰੀ.


ਸੰਗ੍ਯਾ- ਕੁੰਜਰਮੇਧ. ਹਾਥੀ ਦੀ ਕ਼ੁਰਬਾਨੀ ਵਾਲਾ ਯਗ੍ਯ. "ਹਯਾਦਿ ਕੁੰਜਮੇਦ ਰਾਜਸੂ ਬਿਨਾ ਨ ਭਰਮਣੰ." (ਗ੍ਯਾਨ)


ਸੰ. ਸੰਗ੍ਯਾ- ਜੋ ਕੁੰਜ (ਸੰਘਣੇ ਜੰਗਲ) ਵਿੱਚ ਨਿਵਾਸ ਕਰੇ, ਹਾਥੀ. "ਏਕਲ ਮਾਟੀ ਕੁੰਜਰ ਚੀਟੀ." (ਮਾਲੀ ਨਾਮਦੇਵ)


ਡਿੰਗ. ਸੰਗ੍ਯਾ- ਕੁੰਜਰ (ਹਾਥੀ) ਦਾ ਭੋਜਨ. ਪਿੱਪਲ ਬਿਰਛ.