Meanings of Punjabi words starting from ਪ

ਫ਼ਾ. [پیشبندی] ਸੰਗ੍ਯਾ- ਪਹਿਲਾਂ ਕੀਤੀ ਹੋਈ ਬਚਾਉ ਦੀ ਜੁਗਤਿ.


ਫ਼ਾ. [پیشرو] ਸੰਗ੍ਯਾ- ਆਗੂ. ਅੱਗੇ ਜਾਣ ਵਾਲਾ.


ਫ਼ਾ. [پیشوا] ਸੰਗ੍ਯਾ- ਆਗੂ. ਪ੍ਰਧਾਨ. ਮੁਖੀਆ। ੨. ਪ੍ਰਧਾਨ ਮੰਤਰੀ. ਇਹ ਪਦਵੀ ਖ਼ਾਸ ਕਰਕੇ ਮਰਹਟਾ ਰਾਜ ਦੇ ਮੁੱਖਕਰਮਚਾਰੀ ਬਾਲਾ ਜੀ ਰਾਉ ਵਿਸ਼੍ਵਨਾਥ ਨੂੰ, ਜੋ ਬ੍ਰਾਹਮਣਵੰਸ਼ ਵਿੱਚ ਨੀਤਿ ਅਤੇ ਬਾਹਦੁਰੀ ਦਾ ਪੁੰਜ ਸੀ, ਪ੍ਰਾਪਤ ਹੋਈ. ਇਸ ਦਾ ਪੁਤ੍ਰ ਬਾਜੀਰਾਉ (੧) ਸਨ ੧੭੨੦ ਵਿੱਚ ਪੇਸ਼ਵਾ ਹੋਇਆ. ਪੇਸ਼ਵਾ ਵੰਸ਼ ਦਾ ਪੂਨੇ ਵਿੱਚ ਇੱਕ ਸਦੀ ਰਾਜ ਰਿਹਾ. ਬਾਜੀਰਾਉ (੨) ਦੇ ਸਮੇਂ ਸਨ ੧੮੧੮ ਵਿੱਚ ਰਾਜ ਦੀ ਸਮਾਪਤੀ ਹੋਈ. ਬਾਜੀਰਾਉ ਦੀ ਅੰਗ੍ਰੇਜ਼ਾਂ ਨੇ ਪੈਨਸ਼ਨ ਮੁਕੱਰਰ ਕਰ ਦਿੱਤੀ. ਇਸ ਦੀ ਮੌਤ ਸਨ ੧੮੫੨ ਵਿੱਚ ਹੋਈ. ਦੇਖੋ, ਨਾਨਾ ੫.


ਫ਼ਾ. [پیشوائی] ਸੰਗ੍ਯਾ- ਅਗਵਾਨੀ. ਕਿਸੇ ਮਾਨਯੋਗ੍ਯ ਨੂੰ ਅੱਗੇ ਵਧਕੇ ਲੈਣ ਦੀ ਕ੍ਰਿਯਾ.


ਫ਼ਾ. [پیشہ] ਪੇਸ਼ਹ. ਸੰਗ੍ਯਾ- ਕਸਬ. ਕਿੱਤਾ. ਕਾਰਜ। ੨. ਜੀਵਿਕਾ ਦੀ ਕਿਰਤ। ੩. ਵਿਭਚਾਰ ਦੀ ਕਿਰਤ ਲਈ ਭੀ ਪੇਸ਼ਾ ਸ਼ਬਦ ਬਹੁਤ ਲੋਕ ਵਰਤ ਲੈਂਦੇ ਹਨ.


ਫ਼ਾ. [پیشانی] ਸੰਗ੍ਯਾ- ਮੱਥਾ. ਮਸ੍ਤਕ। ੨. ਅੱਗੇ ਦਾ ਹਿੱਸਾ.


ਫ਼ਾ. [پیشاب] ਸੰਗ੍ਯਾ- ਮੂਤ੍ਰ. ਮੂਤ. ਸੰ- ਪ੍ਰਸ੍ਰਾਵ ਜਾਂ ਪਯਸ੍ਰਾਵ.


ਫ਼ਾ. [پیشاور] ਸੰਗ੍ਯਾ- ਪੇਸ਼ਾ (ਕਿੱਤਾ) ਕਰਨ ਵਾਲਾ. ਪੇਸ਼ਹਵਰ। ੨. ਪੱਛਮ ਉੱਤਰੀ ਸਰਹੱਦ ਪੁਰ ਇੱਕ ਪ੍ਰਸਿੱਧ ਨਗਰ ਪੇਸ਼ਾਵਰ, ਜਿਸ ਦਾ ਸੰਸਾਕ੍ਰਿਤ ਨਾਮ ਪੁਰੁਸਪੁਰ ਹੈ. ਇਹ ਗੰਧਾਰ ਦੇਸ ਦੀ ਰਾਜਧਾਨੀ ਸੀ. ਇੱਥੇ ਸਨ ੧੨੦ ਤੋਂ ੧੬੨ ਤਕ ਕਨਿਸਕ ਨੇ ਰਾਜ ਕੀਤਾ. ਸਨ ੯੯੧ ਦੇ ਕਰੀਬ ਸੁਬਕਤਗੀਨ ਨੇ ਜੈਪਾਲ ਤੋਂ ਪੇਸ਼ਾਵਰ ਖੋਹਕੇ ਆਪਣੇ ਰਾਜ ਨਾਲ ਮਿਲਾਇਆ. ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੧੭ (੪ ਮੱਘਰ ਸੰਮਤ ੧੮੭੫) ਵਿੱਚ ਇਸ ਤੇ ਆਪਣਾ ਅਧਿਕਾਰ ਕਾਇਮ ਕੀਤਾ, ਪਰ ੬. ਮਈ ਸਨ ੧੮੩੪ ਨੂੰ ਕੌਰ ਨੌਨਿਹਾਲ ਸਿੰਘ ਨੇ ਪੂਰੀ ਤਰਾਂ ਪੇਸ਼ਾਵਰ ਨੂੰ ਸਿੱਖਰਾਜ ਨਾਲ ਮਿਲਾਇਆ ਅਰ ਬਾਲਾ ਹਿਸਾਰ ਕਿਲੇ ਤੇ ਖਾਲਸਾ ਸਲਤਨਤ ਦਾ ਨਿਸ਼ਾਨ ਝੁਲਾਕੇ ਨਾਮ ਸੁਮੇਰਗੜ੍ਹ ਰੱਖਿਆ.#ਪੇਸ਼ਾਵਰ ਵਿੱਚ ਭਾਈ ਜੋਗਾ ਸਿੰਘ ਦਾ ਗੁਰਦ੍ਵਾਰਾ ਬਹੁਤ ਉੱਘਾ ਹੈ, ਜਿੱਥੇ ਕਥਾ ਕੀਰਤਨ ਹੁੰਦਾ ਹੈ.#ਪੇਸ਼ਾਵਰ ਉੱਤਰ ਪੱਛਮੀ ਹੱਦ ਦੇ ਇਲਾਕੇ ਦੀ ਰਾਜਧਾਨੀ ਹੈ, ਜਿੱਥੇ ਚੀਫ ਕਮਿਸ਼ਨਰ ਏ. ਜੀ. ਜੀ. ਰਹਿਂਦਾ ਹੈ, ਅਰ ਵਡੀ ਛਾਉਣੀ ਹੈ. ਇਸ ਦੀ ਆਬਾਦੀ ੯੩, ੮੮੪ ਹੈ. ਪੇਸ਼ਾਵਰ ਲਹੌਰ ਤੋਂ ੨੮੮ ਅਤੇ ਬੰਬਈ ਤੋਂ ੧੫੯੪ ਮੀਲ ਹੈ.