Meanings of Punjabi words starting from ਮ

ਸੰ. मूर्च्छा. ਇਨਮਾ. ਗ਼ਸ਼ੀ. fainting ਦਿਮਾਗ ਦਿਲ ਦੀ ਕਮਜ਼ੋਰੀ, ਨਰਮ ਅਸਥਾਨ ਤੇ ਸੱਟ ਵੱਜਣੀ, ਲਹੂ ਦਾ ਨਿਕਲ ਜਾਣਾ, ਨਿਰਬਲਤਾ, ਦੁਖਦਾਈ ਅਤੇ ਅਤੀ ਆਨੰਦਦਾਇਕ ਖ਼ਬਰ, ਪਿਆਰੇ ਸੰਬੰਧੀ ਦਾ ਵਿਛੋੜਾ ਆਦਿ ਮੂਰਛਾ ਦੇ ਕਾਰਣ ਹਨ.#ਮੂਰਛਾ ਵਾਲਾ ਮੁਰਦੇ ਜੇਹਾ ਜੜ੍ਹ ਹੋ ਜਾਂਦਾ ਹੈ, ਕੋਈ ਸੁਧ ਨਹੀਂ ਰਹਿਂਦੀ, ਕਦੇ ਦੰਦਣ ਭੀ ਪੈ ਜਾਂਦੀ ਹੈ. ਇਸ ਦੇ ਸਾਧਾਰਣ ਇਲਾਜ ਹਨ- ਜਿਸ ਕਾਰਣ ਤੋਂ ਮੂਰਛਾ ਹੋਈ ਹੋਵੇ ਉਸ ਦੇ ਅਨੁਸਾਰ ਵਿਚਾਰਕੇ ਜਤਨ ਕਰਨਾ, ਠੰਢਾ ਜਲ, ਬੇਦਮੁਸ਼ਕ, ਕੇਉੜਾ, ਗੁਲਾਬ ਮੁਖ ਤੇ ਛਿੜਕਣਾ, ਕਪੂਰ ਚੰਦਨ ਆਦਿਕ ਸੁੰਘਾਉਣੇ ਅਤੇ ਇਨ੍ਹਾਂ ਦਾ ਮੱਥੇ ਤੇ ਲੇਪ ਕਰਨਾ. ਪੱਖੇ ਦੀ ਸੀਤਲ ਹਵਾ ਦੇਣੀ, ਬੱਕਰੀ ਦੇ ਦੁੱਧ ਦੀ ਹੱਥਾਂ ਪੈਰਾਂ ਤੇ ਮਾਲਿਸ਼ ਕਰਨੀ, ਨੱਕ ਘੁੱਟਣਾ, ਗਊ ਦਾ ਦੁੱਧ ਪਿਆਉਣਾ, ਮਾਸ ਦਾ ਸ਼ੋਰਵਾ ਦੇਣਾ, ਦਿਲ ਦਿਮਾਗ਼ ਨੂੰ ਤਾਕਤ ਦੇਣ ਵਾਲੀਆਂ ਚੀਜਾਂ ਵਰਤਣੀਆਂ ਆਦਿ.


ਵਿ- ਮੂਰ੍‌ਛਿਤ. ਬੇਹੋਸ਼ ਹੋਇਆ. ਬੇਸੁਧ.


ਦੇਖੋ, ਮੌਰਜ.


ਦੇਖੋ, ਮੁਹੂਰਤ. "ਮੂਰਤ ਘਰੀ ਚਸਾ ਪਲੁ ਸਿਮਰਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸੰ. ਮੂਰ੍‍ਤ (मूर्त ) ਵਿ- ਮੂਰਛਾ ਵਾਲਾ. ਬੇਹੋਸ਼। ੩. ਮੂਰਖ. ਮੂਢ। ੪. ਸਖ਼ਤ. ਕਠੋਰ। ੫. ਮੂਰਤਿਮਾਨ੍‌। ੬. ਦੇਖੋ, ਮੂਰਤਿ.


ਸੰ. मूर्ति. ਮੂਰ੍‌ਤਿ. ਸੰਗ੍ਯਾ- ਦੇਹ. ਸ਼ਰੀਰ. "ਮੂਰਤਿ ਪੰਚ ਪ੍ਰਮਾਣ ਪੁਰਖ." (ਸਵੈਯੇ ਮਃ ੫. ਕੇ) ੨. ਆਕਾਰ. ਸ਼ਕਲ। ੩. ਪ੍ਰਤਿਮਾ. ਤਸਵੀਰ. "ਨਾਨਕ ਮੂਰਤਿਚਿਤ੍ਰ ਜਿਉ ਛਾਡਤਿ ਨਾਹਨ ਭੀਤ." (ਸਃ ਮਃ ੯) ੪. ਸਖ਼ਤੀ. ਕਠੋਰਤਾ। ੫. ਨਮੂਨਾ. ਉਦਾਹਰਣ. ਮਿਸਾਲ. "ਤਾਂ ਨਾਨਕ ਕਹੀਐ. ਮੂਰਤਿ." (ਮਃ ੨. ਵਾਰ ਸਾਰ) ੬. ਹਸ੍ਤਿ. ਹੋਂਦ. ਭਾਵ. ਸੱਤਾ. "ਅਕਾਲਮੂਰਤਿ" (ਜਪੁ) "ਕਹੁ ਕਬੀਰੁ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ." (ਸਾਰ ਕਬੀਰ)


ਚਿਤ੍ਰਿਤ ਮੂਰ੍‌ਤਿ. ਲਿਖੀਹੋਈ ਤਸਵੀਰ. ਦੇਖੋ, ਮੂਰਤਿ. ੩.


ਖ਼ਾਸ ਮੂਰਤਿ. ਵਿਸ਼ੇਸ ਕਰਕੇ ਕੋਈ ਇੱਕ ਪ੍ਰਤਿਮਾ. "ਹਿੰਦੂ ਮੂਰਤਿ ਨਾਮ ਨਿਵਾਸੀ, ਦਹ ਮਹਿ ਤਤੁ ਨ ਹੇਰਾ." (ਪ੍ਰਭਾ ਕਬੀਰ) ਹਿੰਦੂ ਖ਼ਾਸ ਖ਼ਾਸ ਮੂਰਤੀਆਂ ਵਿੱਚ ਨਿਵਾਸ ਕਰਨ ਵਾਲਾ ਕਰਤਾਰ ਨੂੰ ਮੰਨਦੇ ਹਨ.