Meanings of Punjabi words starting from ਸ

ਫ਼ਾ. [سند] ਦੇਖੋ, ਸਿੰਧੁ. ਫਾਰਸੀ ਵਿੱਚ ਧ ਨਾ ਹੋਣ ਕਰਕੇ ਸਿੰਧੁ ਨੂੰ ਸਿੰਦ ਲਿਖਿਆ ਹੈ.


ਸੰਗ੍ਯਾ- ਸੰਧੂਰੀਆ ਰਾਗ. ਇਹ ਵਿਸ਼ੇਸ ਕਰਕੇ ਯੁੱਧ ਸਮੇਂ ਗਾਈਦਾ ਹੈ. "ਬਾਜਤ ਮਾਰੂ ਰਾਗ ਸਿੰਦਉਰਾ." (ਅਜੈ ਸਿੰਘ) ਦੇਖੋ, ਸੰਧੂਰੀਆ। ੨. ਦੇਖੋ, ਸਿਧਉਰਾ.


ਵਿ- ਸਿੰਦ (ਸਿੰਧ) ਦਾ ਵਸਨੀਕ ਸਿੰਧੀ. ਦੇਖੋ, ਸਿੰਦ.


ਸੰ. सिन्दुक ਸੰਗ੍ਯਾ- ਸਿੰਦੁਵਾਰ (ਅਥਵਾ ਸਿੰਧੁਵਾਰ) ਬਿਰਛ, ਜਿਸ ਦੇ ਫੁੱਲ ਸਿੱਪੀ ਦੀ ਸ਼ਕਲ ਦੇ ਹੁੰਦੇ ਹਨ. ਇਨ੍ਹਾਂ ਦੇ ਖਾਣ ਨਾਲ ਹਾਥੀ ਦਾ ਮਦ ਉਤਰ ਜਾਂਦਾ ਹੈ. L. Vitex Hegundo. "ਸਿੰਦੁਕ ਤਿੰਦੁਕ ਮਧੁਰ ਤਮਾਲ." (ਗੁਪ੍ਰਸੂ)


ਸੰ. ਸੰਗ੍ਯਾ- ਸੰਧੂਰ. Vermilion । ੨. ਸੰ. ਸਿੰਧੁਰ. ਮਦ ਵਾਲਾ ਹਾਥੀ. "ਕਟੇ ਸਿੰਦੂਰ ਖੇਤੰ." (ਗ੍ਯਾਨ)


ਦੇਖੋ, ਸਿੰਧੁ.