Meanings of Punjabi words starting from ਬ

ਵੇਸ਼੍ਯਾਪੁਤ੍ਰ. ਭਾਵ- ਹਰਾਮੀ ਔਲਾਦ. "ਸਾਕਤ ਬੇਸੁਆਪੂਤ." (ਗਉ ਅਃ ਮਃ ੫)


ਵਿ- ਵੇਸ਼੍ਯਾਰਤ. ਕੰਚਨੀ ਨਾਲ ਪਿਆਰ ਕਰਨ ਵਾਲਾ.


ਫ਼ਾ. [بیشُمار] ਵਿ- ਸ਼ੁਮਾਰ (ਗਿਣਤੀ) ਰਹਿਤ. ਬੇਅੰਤ. ਅਗਣਿਤ. "ਬੇਸੁਮਾਰ ਅਥਾਹ." (ਸੁਖਮਨੀ)


ਵਿ- ਬਿਨਾ ਹੋਸ਼. ਬੇਸੁਧ। ੨. ਅਸ਼੍ਰੋਤ੍ਰਿਯ. ਜਿਸ ਨੇ ਗੁਰਉਪਦੇਸ਼ ਸ਼੍ਰਵਣ ਨਹੀਂ ਕੀਤਾ.


ਸੰ. ਵੇਧ. ਸੰਗ੍ਯਾ- ਸੁਰਾਖ. ਛਿਦ੍ਰ. ਛੇਕ.