Meanings of Punjabi words starting from ਮ

ਦੇਖੋ, ਮੁਹੂਰਤ. "ਮਰਣਿ ਨ ਮੂਰਤੁ ਪੁਛਿਆ." (ਮਃ ੧. ਵਾਰ ਸਾਰ) ੨. ਦੇਖੋ, ਮੂਰਤ ੨, ੩, ੪.


ਸੰ. मृर्द्घ- ਮੂਰ੍‍ਧ. ਸੰਗ੍ਯਾ- ਮੱਥਾ। ੨. ਸਿਰ.


ਸੰ. मूर्धन. ਸੰਗ੍ਯਾ- ਮੱਥਾ। ੨. ਸਿਰ। ਸਰਦਾਰ. ਪ੍ਰਧਾਨ. "ਅਤਿ ਕ੍ਰੁੱਧਿਤ ਹਨਐ ਰਣਮੂਰ੍‍ਧਨ ਮੋ, ਸਰ ਓਘ ਪ੍ਰਯੋਘ ਚਲਾਵਹਿਂਗੇ." (ਕਲਕੀ)


ਸੰ. मूर्द्घन्य. ਮੂਰ੍‍ਧਨ੍ਯ. ਵਿ- ਮੱਥੇ ਤੋਂ ਪੈਦਾ ਹੋਇਆ. ਸਿਰ ਤੋਂ ਉਪਜਿਆ। ੨. ਸੰਗ੍ਯਾ- ਟ ਠ ਡ ਢ ਣ ਰ ਸ ਅਤੇ ਰ਼ਿ (ऋ). ਇਹ ਅੱਖਰ, ਜਿਨ੍ਹਾਂ ਦਾ ਉੱਚਾਰਣ ਅਸਥਾਨ ਮੂਰ੍‍ਧ ਹੈ.


ਮੂਢ, ਮੂਰਖ. ਦੇਖੋ, ਮੂਰ ੨. "ਕੋਊ ਸੁਘਰ ਨ ਕੋਊ ਮੂਰਾ." (ਬਾਵਨ) ੨. ਘਾਹ ਫੂਸ ਨਾਲ ਭਰੀ ਵੱਛੇ ਕੱਟੇ ਦੀ ਖੱਲ.


ਮੂਰਖਤਾ ਵਾਲਾ. ਬੇਸਮਝ. "ਹਉਮੈ ਪਚੈ ਮਨਮੁਖ ਮੂਰਾਖਾ." (ਆਸਾ ਮਃ ੫)


ਦੇਖੋ, ਮੂਰੀ। ੨. ਦੇਖੋ, ਮੂਲਿ.


ਅ਼. [موُرِث] ਵਾਰਿਸ ਬਣਾਉਣ ਵਾਲਾ. ਵਿਰਸਾ ਪਹੁਚਾਉਣ ਵਾਲਾ. ਵੰਸ਼ ਦਾ ਵਡੇਰਾ.


ਮੂਲੀ. ਮੂਲਿਕਾ. "ਮੂਰੀ ਔ ਤੰਬੋਲਰਸ ਖਾਇ ਪਹਿਚਾਨੀਐ." (ਭਾਗੁ ਕ) ਮੂਲੀ ਅਤੇ ਪਾਨ ਖਾਧੇ, ਗੰਧ ਤੋਂ ਪਛਾਣੇ ਜਾਂਦੇ ਹਨ। ੨. ਬੂਟੀ. "ਭੂਲੋ ਰ ਠਗਮੂਰੀ ਖਾਇ." (ਸਾਰ ਨਾਮਦੇਵ) ੩. ਦੇਖੋ, ਮੂੜੀ.