Meanings of Punjabi words starting from ਸ

ਸੰਗ੍ਯਾ- ਸਿੰਧੁ ਨਦ ਅਤੇ ਚਨਾਬ (ਚੰਦ੍ਰਭਾਗਾ) ਦੇ ਮੱਧ ਦਾ ਦੇਸ਼.


ਦੇਖੋ, ਸਿੰਦੁਕ.


ਦੇਖੋ, ਜਰਾਸੰਧ.


ਸੰਗ੍ਯਾ- ਸਿੰਧੁ ਨਦ ਅਤੇ ਸਮੁੰਦਰ ਦੇ ਧਾਰਨ ਵਾਲੀ ਪ੍ਰਿਥਿਵੀ. (ਸਨਾਮਾ)


ਪ੍ਰਿਥਿਵੀ ਦਾ ਸ੍ਵਾਮੀ ਰਾਜਾ. (ਸਨਾਮਾ) ਦੇਖੋ, ਸਿੰਧਣੀ.


ਦੇਖੋ, ਸਿੰਧਣੀ। ੨. ਵਿ- ਸਿੰਧ ਦੇਸ਼ ਦਾ. ਸਿੰਧੀ. "ਨਹੇ ਸਿੰਧਨੀ ਇੰਦ੍ਰਬਾਜੀ ਸਮਾਨੰ." (ਅਜਰਾਜ) ਸਿੰਧੀ ਘੋੜੇ ਰਥ ਨਾਲ ਜੋੜੇ ਹੋਏ। ੩. ਸਿੰਧੁ ਸਮੁੰਦਰ ਧਾਰਨ ਵਾਲੀ ਪ੍ਰਿਥਿਵੀ. (ਸਨਾਮਾ)


ਲੱਛਮੀ। ੨. ਕਾਮਧੇਨੁ. ਦੇਖੋ, ਸਿੰਧੁਨੰਦਨਾ.


ਦੇਖੋ, ਸੰਧੂਰ। ੨. ਸੰ. ਸ਼ਿਰੋਧਰ. ਸੰਗ੍ਯਾ- ਗਰਦਨ. ਗ੍ਰੀਵਾ। ੩. ਵਿ- ਸਿੰਧੁ (ਹਾਥੀ ਦਾ ਮਦ), ਉਸ ਦੇ ਧਾਰਨ ਵਾਲਾ. ਮਦ ਚੁਇੰਦਾ ਹੋਇਆ. "ਸਿੰਧੁਰੇ ਸਿੰਧਰੰ." (ਰਾਮਾਵ) ਮਦਮੱਤ ਹਾਥੀ (ਸਿੰਧੁਰ). ੪. ਸੰਧੂਰੇ ਹੋਏ ਹਾਥੀ. ਸੰਧੂਰ ਨਾਲ ਜਿਨ੍ਹਾਂ ਦੇ ਮੱਥੇ ਰੰਗੇ ਹੋਏ ਹਨ.


ਵਿ- ਸਿੰਧੁ (ਸਮੁੰਦਰ) ਅਤੇ ਵਿੰਧ੍ਯ ਪਰਬਤ. "ਸ੍ਰਿਅ ਸਿੰਧਰ ਬਿੰਧ." (ਅਕਾਲ) ਰਚੇ ਸਮੁੰਦਰ ਅਤੇ ਵਿੰਧ੍ਯ ਆਦਿ ਪਹਾੜ.


ਸੰਗ੍ਯਾ- ਸੰਧੂਰੀਆ ਰਾਗ, ਜੋ ਵੀਰ ਰਸ ਵਧਾਉਣ ਵਾਲਾ ਹੈ. "ਬਬੱਜ ਸਿੰਧਰੇ ਸੁਰੰ." (ਰਾਮਾਵ) ਦੇਖੋ, ਸੰਧੂਰੀਆ.


ਦੇਖੋ, ਸਿੰਧੁਰੀ ਅਤੇ ਸਿੰਧੁਰੀ ਨਰ.