Meanings of Punjabi words starting from ਪ

ਦੇਖੋ, ਪੇਉਕਾ.


ਦੇਖੋ, ਪੈਗੰਬਰ. "ਪੀਰ ਪੈਕਾਂਬਰ ਸਾਲਿਕ ਸਾਦਿਕ." (ਆਸਾ ਮਃ ੧)


ਸੰ. ਪ੍ਰੇਕ੍ਸ਼੍‍ਣ. ਸੰਗ੍ਯਾ- ਦੇਖਣ ਦੀ ਕ੍ਰਿਯਾ. ਅਵਲੋਕਨ. "ਪੇਖਨ ਕਉ ਨੇਤ੍ਰ, ਸੁਨਨ ਕਉ ਕਰਨਾ." (ਰਾਮ ਅਃ ਮਃ ੫)


ਕ੍ਰਿ- ਪ੍ਰੇਕ੍ਸ਼੍‍ਣ. ਦੇਖਣਾ. ਨਿਹਾਰਨਾ. "ਪੇਖਿਓ ਲਾਲਨ ਪਾਟ ਬੀਚਿ ਖੋਏ." (ਟੋਡੀ ਮਃ ੫) ੨. ਵਿਚਾਰਨਾ. ਸੋਚਣਾ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ, ਸਰਬ ਢੰਢੋਲਿ." (ਸੁਖਮਨੀ) ੩. ਸੰਗ੍ਯਾ- ਤਮਾਸ਼ਾ. ਖੇਲ. "ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ." (ਸਃ ਮਃ ੯) ੪. ਨਜਾਰਾ. ਦ੍ਰਿਸ਼੍ਯ.