Meanings of Punjabi words starting from ਬ

ਦੇਖੋ, ਬਿਹਤਰ.


ਫ਼ਾ. [بےحیا] ਵਿ- ਜੋ ਹ਼ਯਾ (ਲੱਜਾ) ਨਹੀਂ ਰਖਦਾ. ਬੇਸ਼ਰਮ. ਨਿਰਲੱਜ.


ਸੰਗ੍ਯਾ- ਵਿਸਮ ਮਾਰਗ. ਉੱਚੀ ਨੀਵੀਂ ਥਾਂ। ੨. ਵਿਖਮ ਘਾਟ। ੩. ਵੇਸ੍ਟਿਤ. ਜੰਗਲੀ ਬੇਲਾਂ ਨਾਲ ਢਕਿਆ ਸੰਘਣੇ ਬਿਰਛਾਂ ਦਾ ਝੁੰਡ. "ਕੰਟਕ ਕਾਨਨ ਬੇਹੜ ਗਾਹ." (ਰਾਮਾਵ) "ਦੇਸ ਬਿਦੇਸ ਢੰਢ ਬਨ ਬੇਹੜ" (ਪਾਰਸਾਵ)