ਦੇਖੋ, ਸਿੰਧੁਲਾ.
ਵਿ- ਸਿੰਧੀ. ਸਿੰਧ ਦੇਸ਼ ਦਾ. "ਸਿੰਧਲੀ ਤੁਰੇ ਨਵੀਨੇ." (ਰਾਮਾਵ)
ਸੰਗ੍ਯਾ- ਸੈਂਧਵਨੀ (ਘੋੜਿਆਂ ਵਾਲੀ) ਸੈਨਾ. (ਸਨਾਮਾ) ੨. ਸਮੁੰਦਰ ਧਾਰਨ ਵਾਲੀ ਪ੍ਰਿਥਿਵੀ. (ਸਨਾਮਾ)
ਵਿ- ਸਿੰਧੀ. ਸਿੰਧ ਨਾਲ ਸੰਬੰਧ ਰੱਖਣ ਵਾਲਾ.
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ.
ਵਿ- ਸੀਧਾ- ਸੀਧੀ. ਸੀਧਤਾ ਵਾਲਾ (ਵਾਲੀ) ਸਿੱਧੀ. "ਉਲਟੀ ਪਲਟਿ ਸਿਧੀਰੀ ਕਰੈ." (ਰਤਨਮਾਲਾ ਬੰਨੋ)
ਸੰਗ੍ਯਾ- ਇੱਕ ਜੱਟ ਗੋਤ ਜੋ ਸਿਧੂ ਅਤੇ ਸੰਧੂ ਤੋਂ ਵੱਖ ਹੈ। ੨. ਸੰ. सिन्धु ਅਟਕ ਦਰਿਆ, ਜੋ ਤਿੱਬਤ ਤੋਂ ਨਿਕਲਦਾ ਹੈ ਅਰ ਜਿਲਾ ਅਟਕ ਤਥਾ ਸਿੰਧ ਦੇਸ਼ ਵਿੱਚ ਵਹਿੰਦਾ ਹੋਇਆ ਕਰਾਚੀ ਪਾਸ ਅਰਬ ਸਮੁੰਦਰ ਵਿੱਚ ਜਾ ਮਿਲਦਾ ਹੈ. ਇਸ ਦੀ ਸਾਰੀ ਲੰਬਾਈ ੧੮੦੦ ਮੀਲ ਹੈ। ੩. ਸਿੰਧੁ (ਸਿੰਧ) ਦੇਸ਼, ਜੋ ਸਿੰਧ ਦਰਿਆ ਦੇ ਨਾਲ ਨਾਲ ਵਸਦਾ ਹੈ. ਇਸੇ ਨੂੰ ਫਾਰਸ ਦੇ ਲੋਕ ਹਿੰਦ,¹ ਯੂਨਾਨੀ Hindos ਅਤੇ ਅੰਗ੍ਰੇਜ਼ India ਆਖਦੇ ਹਨ. ਪਰ ਹੁਣ ਇਹ ਸ਼ਬਦ ਸਾਰੇ ਭਾਰਤ ਦਾ ਬੋਧ ਕਰਾਉਂਦਾ ਹੈ। ੪. ਮੱਧ ਭਾਰਤ ਦਾ ਇੱਕ ਦਰਿਆ ਜੋ ਟਾਂਕ ਰਿਆਸਤ ਤੋਂ ਨਿਕਲਦਾ ਅਤੇ ਜਮਨਾ ਨਾਲ ਮਿਲ ਜਾਂਦਾ ਹੈ। ੫. ਸਮੁੰਦਰ. ਸਾਗਰ। ੬. ਹਾਥੀ ਦਾ ਮਦ। ੭. ਜਲ। ੮. ਸੈਂਧਵ (ਲੂਣ) ਦਾ ਸੰਖੇਪ. "ਪਰਤ ਸਿੰਧੁ ਗਲਿਜਾਹਾ." (ਆਸਾ ਮਃ ੫) ਲੂਣ ਪਾਣੀ ਵਿੱਚ ਪੈਂਦਾ ਹੀ ਗਲ ਜਾਂਦਾ ਹੈ। ੯. ਇੱਕ ਵੈਸ਼੍ਯ ਮੁਨਿ, ਜੋ ਅੰਧਕ ਦਾ ਪੁਤ੍ਰ ਸੀ. ਇਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਬਣ ਦਾ ਜੀਵ ਜਾਣਕੇ ਸ਼ਬਦਾਵੇਧੀ ਤੀਰ ਨਾਲ ਮਾਰ ਦਿੱਤਾ ਸੀ. ਇਸੇ ਦਾ ਨਾਉਂ ਲੋਕਾਂ ਵਿੱਚ "ਸਰਵਣ" ਪ੍ਰਸਿੱਧ ਹੈ.
ਅਟਕ ਨਦੀ. ਸਿੰਧੁ ਨਦ. (ਸਨਾਮਾ)
ਦੇਖੋ, ਸਿੰਧੁਤਨਯ ਅਤੇ ਸਿੰਧੁਪੁਤ੍ਰ.
ਸੰਗ੍ਯਾ- ਸ਼ਰਾਬ, ਜੋ ਸਮੁੰਦਰ ਵਿੱਚੋਂ ਨਿਕਲੀ ਹੈ. "ਸਿੰਧੁਸੁਤਾ ਅਹਿਫੇਨ ਮੰਗਾਈ." (ਗੁਵਿ ੧੦) ੨. ਰੰਭਾ ਅਪਸਰਾ. "ਸਿੰਧੁਸੁਤਾਰੁ ਘ੍ਰਿਤਾਚੀ ਤ੍ਰਿਯਾ ਇਨ ਸੀ ਨਹਿ ਨਾਚਤ ਇੰਦ੍ਰਸਭੈ." (ਕ੍ਰਿਸਨਾਵ) ੩. ਲੱਛਮੀ। ੪. ਕਾਮਧੇਨੁ ਗਊ.
ਸੰਗ੍ਯਾ- ਸਮੁੰਦਰ ਦੀ ਅੱਗ. ਬੜਵਾਨਲ. "ਸਿੰਧੁ ਹੁਤਾਸਨ ਹੈ ਭਵ ਕੀ ਗਤਿ." (ਨਾਪ੍ਰ)
ਦੇਖੋ, ਸਿੰਦੁਕ.