Meanings of Punjabi words starting from ਅ

ਵਿ- ਸ਼ੋਕ ਦੂਰ ਕਰਨ ਵਾਲਾ ਬਾਗ. ਬਗੀਚੀ. ਅਸ਼ੋਕ ਵਾੜੀ। ੨. ਸੰਗ੍ਯਾ- ਲੰਕਾ ਵਿੱਚ ਰਾਵਣ ਦਾ ਇੱਕ ਖਾਸ ਬਾਗ਼, ਜਿਸ ਅੰਦਰ ਉਸਨੇ ਸੀਤਾ ਨੂੰ ਰੱਖਿਆ ਸੀ। ੩. ਰਾਮਚੰਦ੍ਰ ਜੀ ਦਾ ਅਯੋਧ੍ਯਾ ਵਿੱਚ ਇੱਕ ਬਾਗ਼.


ਵਿ- ਜੋ ਸ਼ੋਸ (ਖੁਸ਼ਕ) ਨਾ ਹੋ ਸਕੇ. ਅਸ਼ੋਸ਼੍ਯ. ਜੋ ਸ਼ੋਸਣ ਨਾ ਕੀਤਾ ਜਾਵੇ.


ਵਿ- ਸੋਗ (ਸ਼ੋਕ) ਰਹਿਤ. ਆਨੰਦ. ਖ਼ੁਸ਼. ਪ੍ਰਸੰਨ.


ਵਿ- ਸੋਚ (ਵਿਚਾਰ) ਹੀਨ. ਅਬੂਝ. "ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ." (ਆਸਾ ਰਵਿਦਾਸ) ੨. ਸੰਗ੍ਯਾ- ਚਿੰਤਨ ਕਰਨ ਦੀ ਕ੍ਰਿਯਾ ਦਾ ਅਭਾਵ. ਵਿਚਾਰਹੀਨਤਾ. ਅਬੋਧ ਦਸ਼ਾ. "ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਂਹੀ." (ਸੋਰ ਰਵਦਾਸ) ੩. ਸੰ. ਅਸ਼ੌਚ. ਸੰਗ੍ਯਾ- ਅਪਵਿਤ੍ਰਤਾ. ਅਸ਼ੁੱਧੀ.


ਵਿ- ਚਿੰਤਾ ਬਿਨਾ. ਬੇਫ਼ਿਕਰ। ੨. ਸੁੱਚ ਬਿਨਾ. ਜੂਠਾ. ਅਪਵਿਤ੍ਰ. ਮਲੀਨ। ੩. ਨਾ ਸੋਚਣ ਵਾਲਾ. ਵਿਚਾਰਹੀਨ.


ਸੰਗ੍ਯਾ- ਜਾਗਰਣ (ਜਾਗਣਾ). ਸੌਣ ਦਾ ਅਭਾਵ. "ਨਿਤ ਪੜ੍ਹਾਵੈ ਕਰੈ ਅਸੋਤਾ." (ਭਾਗੁ)


ਦੇਖੋ, ਅਸੋਚ ੩.