Meanings of Punjabi words starting from ਗ

ਵਿ- ਗ਼ਦਰ (ਬਗ਼ਾਵਤ) ਕਰਨ ਵਾਲਾ। ੨. ਅਧਪੱਕੀ. ਦੇਖੋ, ਗੱਦਰ. "ਕਾਚੀ ਗਦਰੀ ਪਾਕ ਖਰੀ ਹੈ." (ਗੁਪ੍ਰਸੂ)


ਸੰ. ਸੰਗ੍ਯਾ- ਮੁਦਗਰ (ਮੁਗਦਰ). ਮੂਸਲ. ਦੇਖੋ, ਗਦਾਧਰ. "ਗਰੀਬੀ ਗਦਾ ਹਮਾਰੀ." (ਸੋਰ ਮਃ ੫) ਦੇਖੋ, ਸ਼ਸਤ੍ਰ। ੨. ਫ਼ਾ. [گدا] ਫ਼ਕ਼ੀਰ. ਮੰਗਤਾ.


ਦੇਖੋ, ਗਦੇਲਾ.


ਫ਼ਾ. ਸੰਗ੍ਯਾ- ਮੰਗਤਾਪਨ. ਭਿਖ੍ਯਾ ਮੰਗਣ ਦੀ ਕ੍ਰਿਯਾ.


ਗਦ ਨਾਮਕ ਅਸੁਰ. ਦੇਖੋ, ਗਦਾਧਰ.


ਗਦਾ- ਆਹਵ. ਗਦਾਯੁੱਧ. ਗਦਾ ਨਾਲ ਆਹਵ (ਲੜਾਈ) ਕਰਨੀ. "ਜੈਸੇ ਗਦਾਹਵ ਕੀ ਵਿਧਿ ਹੈ." (ਕ੍ਰਿਸਨਾਵ)