Meanings of Punjabi words starting from ਚ

ਦੇਖੋ, ਚਉਦਹ ਵਿਦ੍ਯਾ.


ਸੰ. ਚਤੁਰ੍‍ਦਸ਼ੀ. ਸੰਗ੍ਯਾ- ਚੰਦ੍ਰਮਾ ਦੇ ਹਨ੍ਹੇਰੇ ਅਤੇ ਚਾਨਣੇ ਪੱਖ ਦੀ ਚੌਦਵੀਂ ਤਿਥਿ. ਚੌਦੇਂ.


ਕਾਸ਼ੀ ਨਿਵਾਸੀ ਇੱਕ ਪੰਡਿਤ, ਜੋ ਗੁਰੂ ਨਾਨਕ ਦੇਵ ਦਾ ਸਿੱਖ ਹੋਇਆ। ੨. ਕਸ਼ਮੀਰ ਨਿਵਾਸੀ ਇੱਕ ਵਿਦ੍ਯਾਅਭਿਮਾਨੀ ਪੰਡਿਤ, ਜੋ ਗੁਰੂ ਨਾਨਕ ਦੇਵ ਦਾ ਉਪਦੇਸ਼ ਸੁਣਕੇ ਗੁਰਸਿੱਖ ਹੋਇਆ। ੩. ਕਪੂਰ ਜਾਤਿ ਦਾ ਇੱਕ ਖਤ੍ਰੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਬਣਕੇ ਆਤਮਗ੍ਯਾਨੀ ਹੋਇਆ.


ਸੰ. ਚਤੁਰ੍‍ਧਾ. ਵਿ- ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ। ੨. ਚਾਰ ਪ੍ਰਕਾਰ ਦਾ.


ਦੇਖੋ, ਚਤੁਸਪਦੀ.


ਸੰ. ਚਤੁਰ੍‍ਵਕ੍‌ਤ੍ਰ. ਸੰਗ੍ਯਾ- ਚਾਰ ਮੁਖ ਵਾਲਾ ਬ੍ਰਹਮਾ. ਚਤੁਰਾਨਨ "ਸੁ ਕੋਟਿ ਚਤੁਰਬਕਤ੍ਰਣੰ." (ਗ੍ਯਾਨ)


ਦੇਖੋ, ਬਕੀਤਾ.


ਸੰ. चतुर्बाह्वी ਚਤੁਰ੍‍ਬਾਹ੍ਵੀ. ਵਿ- ਚਾਰ ਬਾਹੁ (ਭੁਜਾ) ਵਾਲੀ। ੨. ਸੰਗ੍ਯਾ- ਚਾਰ ਬਾਹੁ (ਭੁਜਾ) ਰੱਖਣ ਵਾਲੀ ਦੁਰਗਾ। ੩. ਸੰ. चतुर्बाही ਚਾਰ ਘੋੜੇ ਦੀ ਗੱਡੀ, ਜਿਸ ਨੂੰ ਚਾਰ ਮਿਲਕੇ ਖਿੱਚਦੇ ਹਨ.


ਸੰ. चतुर्भुज ਵਿ- ਚਾਰ ਬਾਹਾਂ ਵਾਲਾ। ੨. ਸੰਗ੍ਯਾ- ਵਿਸਨੁ, ਜਿਸ ਦੀਆਂ ਚਾਰ ਬਾਹਾਂ ਹਨ। ੩. ਕਰਤਾਰ, ਜੋ ਚਾਰ ਦਿਸ਼ਾ ਨੂੰ ਭੁਜ (ਪਾਲਨ) ਕਰਦਾ ਹੈ. "ਚਤੁਰਾਈ ਨ ਚਤੁਰਭੁਜ ਪਾਈਐ." (ਗਉ ਕਬੀਰ)


ਦੇਖੋ, ਚਾਤੁਰਮਾਸ.


ਚਾਰ ਮੂਹਾਂ ਵਾਲਾ ਬ੍ਰਹਮਾ.