Meanings of Punjabi words starting from ਛ

ਕ੍ਰਿ- ਛੱਡਣਾ. ਤਰਕ ਕਰਨਾ. ਤ੍ਯਾਗਣਾ.


ਛੱਡਕੇ. ਤ੍ਯਾਗਕੇ. "ਛਾਡਿ ਸਿਆਨਪ ਬਹੁ ਚਤੁਰਾਈ." (ਬਾਵਨ) ੨. ਛੱਡਣਾ ਕ੍ਰਿਯਾ ਦਾ ਅਮਰ. ਛੱਡ. ਤ੍ਯਾਗ. "ਛਾਡਿ ਮਨ ਹਰਿਬਿਮੁਖਨ ਕੋ ਸੰਗੁ." (ਸਾਰ ਮਃ ੫)


ਛਡਦਾ. ਤ੍ਯਾਗਦਾ. ਛਡਦੇ. "ਤੈਸੇ ਸੰਤਜਨਾ ਰਾਮਨਾਮ ਨ ਛਾਡੈ." (ਬਸੰ ਨਾਮਦੇਵ)


ਸੰਗ੍ਯਾ- ਸੂੜ੍ਹਾ. ਚੋਕਰ. ਆਟਾ ਛਾਣਨ ਤੋਂ ਚਾਲਨੀ ਵਿੱਚ ਰਿਹਾ ਫੂਸ. ਅੰਨ ਦਾ ਛਿਲਕਾ.


ਕ੍ਰਿ- ਛਿਦ੍ਰਾਂ ਵਿੱਚਦੀਂ. ਕੱਢਣਾ. ਚਾਲਨੀ (ਛਲਨੀ) ਅਥਵਾ ਵਸਤ੍ਰ ਵਿੱਚਦੀਂ ਕਿਸੇ ਵਸਤੁ ਨੂੰ ਕੱਢਣਾ, ਜਿਸ ਤੋਂ ਉਸ ਦਾ ਸੂਖਮ ਭਾਗ ਪਾਰ ਨਿਕਲ ਜਾਵੇ ਅਤੇ ਮੋਟਾ ਹਿੱਸਾ ਅੰਦਰ ਰਹਿ ਜਾਵੇ. "ਛਾਮੀ ਖਾਕੁ ਬਿਭੂਤ ਚੜਾਈ." (ਮਾਰੂ ਅਃ ਮਃ ੧) ੨. ਨਿਖੇਰਨਾ. ਅਲਗ ਕਰਨਾ। ੩. ਖੋਜ ਕਰਨਾ. ਅਸਲੀਅਤ ਜਾਣਨ ਦਾ ਯਤਨ ਕਰਨਾ।


ਦੇਖੋ, ਚਾਲਨੀ.