Meanings of Punjabi words starting from ਤ

ਸੰ. ਸੰਗ੍ਯਾ- ਵਿਸ੍ਤਾਰ ਫੈਲਾਉ। ੨. ਸ਼੍ਰੇਣੀ. ਪੰਕਤਿ. ਕਤਾਰ। ੩. ਵਿ- ਉਤਨਾ. ਤਿਤਨਾ.


ਦੇਖੋ, ਤਿਤਿਖਿਆ.


ਅ਼. [تتِنمہ] ਉਪ- ਤਤਕਰਾ. Appendix


ਵਿ- ਤਪ੍ਤ. ਤੱਤੀ. ਗਰਮ. "ਤਤੀ ਵਾਉ ਨ ਲਗਈ." (ਮਾਝ ਅਃ ਮਃ ੫)


ਦੇਖੋ, ਤਤੀਵਾਉ.


ਸੰਗ੍ਯਾ- ਤੋਯ (ਪਾਣੀ) ਦੀ ਧਾਰ। ੨. ਕ੍ਰਿ. ਵਿ- ਤਤ੍ਰ ਹੀ. ਓਥੇ ਹੀ. "ਜਹਾਂ ਪਠਾਵਉ ਜਾਂਉ ਤਤੀਰੀ." (ਸੂਹੀ ਮਃ ੫)


ਸੰਗ੍ਯਾ- ਤਪ੍ਤ ਵਾਯੁ. ਗਰਮ ਹਵਾ. ਲੂ. ਲੋ। ੨. ਭਾਵ- ਮੁਸੀਬਤ. ਵਿਪੱਤਿ. "ਨਹ ਲਗੈ ਤਤੀ ਵਾਉ ਜੀਉ." (ਸੂਹੀ ਮਃ ੫. ਗੁਣਵੰਤੀ) "ਚੀਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ." (ਸ੍ਰੀ ਅਃ ਮਃ ੫)