Meanings of Punjabi words starting from ਧ

ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ ਵਿੱਚ ਇੱਕ ਪਿੰਡ ਹੈ. ਇਸ ਤੋਂ ਉੱਤਰ ਵੱਲ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਗੰਡੂ ਤੋਂ ਇੱਥੇ ਆਏ. ਇੱਕ ਜੋਗੀ ਦੀ ਕਲ੍ਯਾਣ ਕੀਤੀ, ਜੋ ਛੀਵੇਂ ਗੁਰੂ ਜੀ ਦੇ ਸਮੇਂ ਤੋਂ ਦਰਸ਼ਨ ਕਰਨ ਲਈ ਤਰਸਦਾ ਸੀ. ਸ਼੍ਰੀ ਗੁਰੂ ਗ੍ਰੰਥ ਜੀ ਦੇ ਪ੍ਰਕਾਸ਼ ਲਈ ਇੱਕ ਪੱਕਾ ਕਮਰਾ ਸੰਮਤ ੧੯੭੩ ਵਿੱਚ ਸਰਦਾਰ ਰਣਬੀਰਸਿੰਘ ਨਾਇਬ ਨਾਜਿਮ ਨੇ ਬਣਵਾਇਆ ਹੈ. ਪੁਜਾਰੀ ਸਿੰਘ ਹੈ. ੧੨੦ ਰੁਪਯੇ ਸਾਲਾਨਾ ਰਿਆਸਤ ਪਟਿਆਲੇ ਵੱਲੋਂ ਸੰਮਤ ੧੯੮੧ ਤੋਂ ਮਿਲਦੇ ਹਨ. ਰੇਲਵੇ ਸਟੇਸ਼ਨ ਨਰਿੰਦ੍ਰਪੁਰੇ ਤੋਂ ਈਸ਼ਾਨਕੋਣ ਛੀ ਮੀਲ ਦੇ ਕ਼ਰੀਬ ਕੱਚਾ ਰਸਤਾ ਹੈ.


ਸੰ. धव. ਧਾ- ਦੌੜਨਾ, ਵਹਿਣਾ। ੨. ਸੰਗ੍ਯਾ- ਪਤੀ. ਭਰਤਾ। ੩. ਸ੍ਵਾਮੀ। ੪. ਮਹੂਆ. ਦੇਖੋ, ਧਾਵਾ ੩। ੫. ਫ਼ਰੇਬ. ਛਲ.


ਸੰ. ध्वज. ਸੰਗ੍ਯਾ- ਨਿਸ਼ਾਨ. ਝੰਡਾ. ਯੁਕ੍ਤਿ- ਕਲਪਤਰੁ ਵਿੱਚ ਲਿਖਿਆ ਹੈ ਕਿ ਧ੍ਵਜ ਦੇ ਅੱਠ ਭੇਦ ਹਨ- ਜਯਾ, ਵਿਜ੍ਯਾ, ਭੀਮਾ, ਚਪਲਾ, ਵੈਜਯੰਤਿਕਾ, ਦੀਰਘਾ, ਵਿਸ਼ਾਲਾ, ਲੋਲਾ. ਜਯਾ ਦਾ ਦੰਡ (ਡੰਡਾ) ਪੰਜ ਹੱਥ ਲੰਮਾ, ਵਿਜਯਾ ਦਾ ਛੀ ਹੱਥ. ਇਸੇ ਤਰਾਂ ਕ੍ਰਮ ਅਨੁਸਾਰ ਲੋਲਾ ਦਾ ੧੨. ਹੱਥ ਦਾ ਡੰਡਾ ਹੋਇਆ ਕਰਦਾ ਹੈ.


ਸੰ. ਧ੍ਵਜਿਨ੍‌. ਧੁਜਾ. ਵਾਲਾ. ਨਿਸ਼ਾਨ ਵਾਲਾ। ੨. ਸੰਗ੍ਯਾ- ਪਹਾੜ। ੩. ਰਣ. ਸੰਗ੍ਰਾਮ। ੪. ਮੋਰ.


ਧਾਵਤ. ਦੌੜਦਾ. "ਗਹਿ ਗਹਿ ਧਵਤ ਕ੍ਰਿਪਾਨ ਕਟਾਰੇ." (ਚਰਿਤ੍ਰ ੪੦੫)


ਦੇਖੋ, ਧਾਵਨ। ੨. ਦੇਖੋ, ਧੌਣ.; ਸੰ. ध्वन. ਧਾ- ਸ਼ਬਦ ਕਰਨਾ, ਢਕਣਾ.


ਦੇਖੋ, ਧੁਨਿ ਅਤੇ ਧੁਨੀ। ੨. ਕਾਵ੍ਯ ਅਨੁਸਾਰ ਵ੍ਯਗ੍ਯਾਰਥ. ਦੇਖੋ, ਧੁਨੀ ੪.


ਸੰ. ਵਿ- ਚਿੱਟਾ. ਸਫ਼ੇਦ। ੨. ਸੰਗ੍ਯਾ- ਚਿੱਟਾ ਬੈਲ। ੩. ਪੁਰਾਣਾਂ ਅਨੁਸਾਰ ਉਹ ਬੈਲ, ਜਿਸ ਨੇ ਪ੍ਰਿਥਿਵੀ ਚੁੱਕੀ ਹੋਈ ਹੈ. "ਧਵਲੈ ਉਪਰਿ ਕੇਤਾ ਭਾਰੁ?" (ਜਪੁ) ੪. ਮੁਸ਼ਕ ਕਾਫ਼ੂਰ। ੫. ਚਿੱਟਾ ਕੁਸ੍ਠ. ਫੁਲਵਹਿਰੀ। ੬. ਦੇਖੋ, ਛੱਪਯ ਦਾ ਰੂਪ ੫.


ਧਵਲ- ਹਰਮ੍ਯ (हर्म्य) ਚਿੱਟਾ ਮਹਲ. ਸਫ਼ੇਦ ਰਾਜਮੰਦਿਰ. "ਇਹੁ ਜਗੁ ਧੂਏ ਕਾ ਧਵਲਹਰੁ." (ਵਾਰ ਮਾਝ ਮਃ ੧)