Meanings of Punjabi words starting from ਪ

ਦੇਖੋ, ਪਕ੍ਸ਼੍‍ ੪. "ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ."(ਆਸਾ ਮਃ ੪)


ਪ੍ਰਕ੍ਸ਼ਾਲਨ ਕੀਤੇ. ਧੋਤੇ. "ਹਮ ਸਤਿਗੁਰ ਚਰਨ ਪਖੇ."(ਨਟ ਮਃ ੪)


ਸੰਗ੍ਯਾ- ਪਕ੍ਸ਼੍‍ਧਾਰੀ. ਪੰਖਾਂ ਵਾਲਾ ਜੀਵ. ਪੰਛੀ. ਪਰਿੰਦ. ਦੇਖੋ, ਪੰਖੇਰੂ.


ਜਿਲਾ ਗੁਰਦਾਸਪੁਰ ਵਿੱਚ ਡੇਰਾ (ਦੇਹਰਾ) ਨਾਨਕ ਤੋਂ ਤਿੰਨ ਕੋਹ ਤੇ, ਰਾਵੀ ਤੋਂ ਪਾਰ ਇੱਕ ਪਿੰਡ ਹੈ, ਜਿੱਥੇ ਬਾਬਾ ਮੂਲਚੰਦ ਚੋਣਾ ਖਤ੍ਰੀ ਗੁਰੂ ਨਾਨਕਦੇਵ ਜੀ ਦਾ ਸਹੁਰਾ, ਬਟਾਲੇ ਵਸਣ ਤੋਂ ਪਹਿਲਾਂ, ਰਹਿੰਦਾ ਸੀ. ਅਜਿੱਤਾ ਰੰਧਾਵਾ ਸਤਿਗੁਰੂ ਦਾ ਆਤਮਗ੍ਯਾਨੀ ਸਿੱਖ ਏਥੇ ਹੀ ਹੋਇਆ ਹੈ. ਦੇਖੋ, ਟਾਲ੍ਹੀਸਾਹਿਬ ਨੰਃ ੨.


ਦੇਖੋ, ਪਖਊਆ.