Meanings of Punjabi words starting from ਫ

ਸੰ. ਵਿ- ਫਲਿਆ ਹੋਇਆ। ੨. ਲਾਭ ਸਹਿਤ। ੩. ਸੰਗ੍ਯਾ- ਬਿਰਛ.


ਸੰਗ੍ਯਾ- ਮਟਰ ਸਰਸੋਂ ਸੇਮ ਆਦਿ ਦੇ ਚਿਪਟੇ ਜਾਂ ਗੋਲ ਅਰ ਲੰਮੇ ਫਲ, ਜਿਨ੍ਹਾਂ ਵਿੱਚ ਬੀਜ ਦੀ ਪੰਕ੍ਤਿ ਹੁੰਦੀ ਹੈ। ੨. ਸੰ. फलिन्. ਵਿ- ਫਲ ਵਾਲਾ। ੩. ਸੰਗ੍ਯਾ- ਬਿਰਛ। ੪. ਦੇਖੋ, ਫਲ੍ਹੀ.


ਖਤ੍ਰੀਆਂ ਦੀ ਇੱਕ ਜਾਤਿ. "ਫਲੀਆਂ ਖੋਖਰਾਇਣ ਅਵਗਾਹੀ." (ਭਾਗੁ)


ਦੇਖੋ, ਪਲੀਤਾ ਅਤੇ ਫਤੀਲ.


ਵਿ- ਲਾਭਦਾਇਕ. ਫਲ ਦੇਣ ਵਾਲਾ.


ਦੇਖੋ, ਫਲ. "ਧਰਮ ਫੁਲੁ ਫਲੁ ਗਿਆਨੁ." (ਬਸੰ ਮਃ ੧)