Meanings of Punjabi words starting from ਬ

ਵਿ- ਵਕਤਾ. ਵ੍ਯਾਖ੍ਯਾਨ ਕਰਤਾ. "ਖਲ ਚਤੁਰ ਬਕੀਤਾ." (ਬਿਲਾ ਮਃ ੫) ਖਲ (ਮੂਰਖ), ਚਤੁਰ ਵਕਤਾ ਹੋ ਗਏ.


ਦੇਖੋ, ਵਕੀਲ.


ਸੰ. ਸੰਗ੍ਯਾ- ਮੌਲਸਰੀ. ਸੰਸਕ੍ਰਿਤ ਵਿੱਚ ਇਸ ਦਾ ਉੱਚਾਰਣ ਵਕੁਲ ਭੀ ਸਹੀ ਹੈ. Mimusops Elengi। ੨. ਸ਼ਿਵ। ੩. ਦੇਖੋ, ਬਲਕਲ.


ਵਿ- ਬਕੁਲ (ਮੌਲਸਰੀ) ਦਾ। ੨. ਸੰਗ੍ਯਾ- ਉਬਾਲਿਆ ਹੋਇਆ ਅੰਨ। ੩. ਉਬਾਲਕੇ ਲੂਣ ਮਿਰਚ ਲਾਕੇ ਘੀ ਆਦਿ ਵਿੱਚ ਤਲਿਆ ਹੋਇਆ ਅੰਨ. ਘੁੰਗਣੀ.


ਸੰ. ਵਕ੍ਰ. ਵਿ- ਟੇਢਾ. ਵਿੰਗਾ. "ਨੋਰਾ ਸੁਰਸੁਰਿ ਬਕ੍ਰਗਤਿ ਗੁਨੀ ਨ ਔਗੁਨ ਜਾਨ." (ਨਾਪ੍ਰ) ਗੰਗਾ ਦਾ ਟੇਢਾ ਨੋਰਾ (ਨਾਲਾ) ੨. ਘੁੰਮਦਾ ਹੋਇਆ. ਤੇਜ਼ੀ ਨਾਲ ਚਕ੍ਰ ਦਿੰਦਾ ਹੋਇਆ. "ਚਕ੍ਰ ਬਕ੍ਰ ਫਿਰੈ ਚਤੁਰ ਚਕ." (ਜਾਪੁ) ੩. ਸੰਗ੍ਯਾ- ਸ਼ਿਵ. ਮਹਾਦੇਵ। ੪. ਨਦੀ ਦਾ ਘੁਮਾਉ. ਦਰਿਆ ਦਾ ਖ਼ਮ। ੫. ਵਕ੍‌ਤ੍ਰ (ਮੁਖ) ਦਾ ਸੰਖੇਪ. "ਤੁਮੀ ਬਕ੍ਰ ਤੇ ਬੇਦ ਚਾਰੋਂ ਉਚਾਰੇ." (ਚਰਿਤ੍ਰ ੧)


ਅਜਾਣ ਲਿਖਾਰੀ ਨੇ ਵਕ੍ਤ ਦੀ ਥਾਂ ਬਕ੍ਰਤ ਲਿਖ ਦਿੱਤਾ ਹੈ. "ਬਕ੍ਰਤ ਬੋਲ ਅਵੰਨਾ." (ਨਾਪ੍ਰ) ਵਕ੍ਤ (ਮੁਖ) ਤੋਂ ਬਚਨ ਨਹੀਂ ਨਿਕਲਦਾ.