Meanings of Punjabi words starting from ਰ

ਕ੍ਰਿ- ਰਚਨਾ ਕਰਵਾਉਣਾ. ਬਣਾਵਾਉਣਾ. "ਸਚੈ ਤਖਤੁ ਰਚਾਇਆ." (ਮਃ ੩. ਵਾਰ ਰਾਮ ੧) ੨. ਮਿਲਾਉਣਾ. ਲੀਨ ਕਰਨਾ.


ਕ੍ਰਿ. ਵਿ- ਰਚਕੇ. ਬਣਾਕੇ. "ਰਚਿ ਰਚਨਾ ਅਪਨੀ ਕਲ ਧਾਰੀ." (ਸੁਖਮਨੀ) ੨. ਬਣਾਕੇ. ਸਵਾਰਕੇ. "ਜਿਹਿ ਸਿਰਿ ਰਚਿ ਰਚਿ ਬਾਂਧਤ ਪਾਗ." (ਗਉ ਕਬੀਰ)


ਵਿ- ਰਚੀਆ ਹੋਇਆ. ਬਣਾਇਆ.


ਕ੍ਰਿ. ਵਿ- ਵਡੀ ਮਿਹਨਤ ਨਾਲ ਰਚਕੇ. ਮਰ ਖਪਕੇ. "ਬਾਰੂ ਭੀਤਿ ਬਨਾਈ ਰਚਿ ਪਚਿ, ਰਹਤ ਨਹੀ ਦਿਨ ਚਾਰਿ." (ਸੋਰ ਮਃ ੯)


ਰਚਨਾ ਕਰਦੇ ਹਨ। ੨. ਲੀਨ ਹੁੰਦੇ ਹਨ. "ਸਚੈ ਨਾਮਿ ਰਚੰਨਿ." (ਸ੍ਰੀ ਅਃ ਮਃ ੩)


ਰਖ੍ਯਾ ਰੱਛਾ। ੨. ਜੁਲਾਹੇ ਦਾ ਕੁੱਚ. ਰੱਛ। ੩. ਔਜ਼ਾਰ. ਸੰਦ। ੪. ਰਾਛਸ. ਰਾਕ੍ਸ਼੍‍ਸ. ਰਾਖਸ.


ਦੇਖੋ, ਰਕ੍ਸ਼੍‍ਕ.