ਵਿ- ਕਾਲ ਸਹਿਤ. ਸਮੇ ਅਨੁਸਾਰ। ੨. ਜਿਸ ਉੱਪਰ ਕਾਲ ਦਾ ਅਸਰ ਹੈ. ਅਕਾਲ ਦੇ ਵਿਰੁੱਧ. ਮਰਣਧਰਮਾ. "ਔਰ ਸਕਾਲ ਸਭੈ ਵਸਿ ਕਾਲ ਕੇ." (ਵਿਚਿਤ੍ਰ)
ਦੇਖੋ, ਸਕਣਾ। ੨. ਅ਼. [شقاوت] ਸ਼ਕ਼ਾਵਤ. ਸੰਗ੍ਯਾ- ਬਦ ਕ਼ਿਸਮਤੀ। ੩. ਵਿ- ਬਦਨਸੀਬ. ਕਮਬਖ਼ਤ.
Col. James Skinner. (ਸਨ ੧੭੭੮- ੧੮੪੧) ਕਰਨੈਲ ਜੇਮਸ ਸਕਿੰਨਰ. ਇਹ ਸਕਾਟਲੈਂਡ ਨਿਵਾਸੀ ਅਫਸਰ ਦਾ ਰਾਜਪੂਤਨੀ ਮਾਂ ਦੇ ਪੇਟੋਂ ਪੁਤ੍ਰ ਸੀ. ਇਸ ਨੇ ਮਰਹਟਾ ਫੌਜ ਵਿੱਚ ਡੀਬੋਈਂ ਅਤੇ ਪੇਰੋਂ (De Boigne and Perron) ਦੇ ਮਾਤਹਿਤ ਨੌਕਰੀ ਕੀਤੀ, ਫੇਰ ਲਾਰਡ ਲੇਕ ਦੇ ਅਧੀਨ ਰਹਿਕੇ ਬਹੁਤ ਬਹਾਦੁਰੀ ਵਿਖਾਈ. ਇਹ ਫਾਰਸੀ ਦਾ ਵਿਦ੍ਵਾਨ ਸੀ. ਇਸ ਦੇ ਨਾਉਂ ਤੋਂ ਹਿੰਦੁਸਤਾਨੀ ਫੌਜ ਵਿੱਚ ਇੱਕ ਰਸਾਲਾ (Skinner’s Horse) ਕਾਇਮ ਹੋਇਆ.¹ ਸਕਿਨਰ ਨੂੰ ਵੀਹ ਹਜਾਰ ਦੀ ਜਾਗੀਰ ਅਤੇ ਸੀ. ਬੀ. ਦੀ ਪਦਵੀ ਮਿਲੀ. ਇਸ ਦਾ ਦੇਹਾਂਤ ਸਨ ੧੮੪੧ ਵਿੱਚ ਹੋਇਆ. ਪੰਜਾਬੀ ਇਤਿਹਾਸਕਾਰਾਂ ਨੇ ਇਸ ਨੂੰ ਸਿਕੰਦਰ ਸਾਹਿਬ ਭੀ ਲਿਖਿਆ ਹੈ.
nan
ਅ਼. [سقیم] ਸਕ਼ੀਮ ਵਿ- ਰੋਗੀ। ੨. ਐਬੀ. ਵੈਲਦਾਰ। ੩. ਅੰ. Scheme. ਸੰਗ੍ਯਾ- ਤਜਵੀਜ਼। ੪. ਬੰਦੋਬਸ੍ਤ. ਪ੍ਰਬੰਧ.
nan
nan