Meanings of Punjabi words starting from ਪ

ਅਗ੍ਰ- ਪ੍ਰੇਕ੍ਸ਼੍‍ਣ ਕੀਤਾ, ਪ੍ਰਤੱਖ ਦੇਖਿਆ। ੨. ਪ੍ਰਤੱਖ ਦੇਖਾਂ, "ਨਿਮਖ ਦਰਸ ਪੇਖਾਗਿਓ." (ਸਾਰ ਮਃ ੫)


ਦਿਖਾਵਾਂ. ਪ੍ਰੇਕ੍ਸ਼੍‍ਣ ਕਰਾਵਾਂ. "ਕਹ ਪੇਖਾਰਉ ਹਉ ਕਰਿ" ਚਤੁਰਾਈ." (ਦੇਵ ਮਃ ੫)


ਪ੍ਰੇਕ੍ਸ਼੍‍ਣ ਕਰਤਾ. ਦ੍ਰਸ੍ਟਾ. ਦੇਖਣ ਵਾਲਾ.


ਕ੍ਰਿ. ਵਿ- ਦੇਖਕੇ. ਪ੍ਰੇਕ੍ਸ਼੍‍ਣ ਕਰਕੇ. "ਪੇਖਿ ਦਰਸਨੁ ਨਾਨਕ ਬਿਗਸੇ." (ਸੂਹੀ ਛੰਤ ਮਃ ੫)


ਪ੍ਰੇਕ੍ਸ਼੍‍ਣ ਕਰ. ਦੇਖ. "ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ." (ਆਸਾ ਛੰਤ ਮਃ ੫)


ਕ੍ਰਿ. ਵਿ- ਪੇਖਦੇ (ਦੇਖਦੇ). ਦੇਖਦੇ ਹੀ. ਦੇਖਣ ਸਾਰ. "ਮ੍ਰਿਗੀ ਪੇਖੰਤ ਬਧਕ." (ਸਹਸ ਮਃ ੫) "ਪੇਖੰਤੇ ਤ੍ਯਾਗੰ ਕਰੋਤਿ." (ਸਹਸ ਮਃ ੫)


ਵਿ- ਦੇਖਣ (ਪ੍ਰੇਕ੍ਸ਼੍‍ਣ) ਵਾਲਾ, "ਪੇਖੰਦੜੋ ਕੀ ਭੁਲ ਤੁੰਮਾ ਦਿਸਮੁ ਸੋਹਣਾ." (ਵਾਰ ਜੈਤ)


ਫ਼ਾ. [پیچ] ਸੰਗ੍ਯਾ- ਘੁਮਾਉ. ਵਲ. ਵੱਟ। ੨. ਉਲਝਣ। ੩. ਛਲ. ਕਪਟ। ੪. ਪਗੜੀ ਕਰਮਬੰਦ ਆਦਿ ਦਾ ਲਪੇਟ.