Meanings of Punjabi words starting from ਮ

ਸਾਰੇ ਮੰਤ੍ਰਾਂ ਦੀ ਜੜ ਓਅੰਕਾਰ। ੨. ਸਿੱਖ ਮਤ ਅਨੁਸਾਰ "ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ." "ਮੂਲਮੰਤ੍ਰ ਹਰਿਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ." (ਮਾਰੂ ਸੋਲਹੇ ਮਃ ੧)


ਦੀਵਾਨ ਸਾਵਨਮੱਲ ਚੋਪੜੇ ਖਤ੍ਰੀ ਦਾ ਪੁਤ੍ਰ, ਜੋ ਲਹੌਰ ਦਰਬਾਰ ਵੱਲੋਂ ਮੁਲਤਾਨ ਦਾ ਹਾਕਿਮ ਸੀ. ਇਸ ਦੀ ਅਮਲਦਾਰੀ ਵਿੱਚ ਦੋ ਅੰਗ੍ਰੇਜ਼ ਅਹੁਦੇਦਾਰ, ਲਹੌਰ ਦੇ ਫੌਜੀਆਂ ਹੱਥੋਂ ਮਾਰੇ ਗਏ, ਜਿਸ ਪਰ ਝਗੜਾ ਵਧ ਗਿਆ ਅਰ ਅੰਗ੍ਰੇਜ਼ਾਂ ਨੇ ੨੨ ਜਨਵਰੀ ਸਨ ੧੮੪੯ ਨੂੰ ਮੁਲਤਾਨ ਪੁਰ ਕਬਜਾ ਕਰਕੇ ਮੂਲ ਰਾਜ ਨੂੰ ਕੈਦ ਕਰਲਿਆ. ਕਲਕੱਤੇ ਦੀ ਜੇਲ ਵਿੱਚ ਇਸ ਦਾ ਦੇਹਾਂਤ ਸਨ ੧੮੫੦ ਵਿੱਚ ਹੋਇਆ.


ਸਿਆਲਕੋਟ ਦਾ ਵਸਨੀਕ ਕਿਰਾੜ, ਜਿਸ ਨੇ ਮਰਦਾਨੇ ਨੂੰ ਟਕੇ ਦਾ ਸੌਦਾ ਦਿੱਤਾ ਸੀ ਕਿ "ਮਰਣਾ ਸੱਚ ਅਤੇ ਜੀਉਣਾ ਝੂਠ ਹੈ." ਇਹ ਸਤਿਗੁਰੂ ਨਾਲ ਕੁਝ ਸਮਾਂ ਸਫਰ ਵਿੱਚ ਰਹਿਕੇ ਸਤਸੰਗ ਕਰਦਾ ਰਿਹਾ. ਇੱਕ ਵਾਰ ਇਹ ਆਪਣੀ ਇਸਤ੍ਰੀ ਦੇ ਆਖੇ ਲਗਕੇ ਸ਼੍ਰੀ ਗੁਰੂ ਨਾਨਕਦੇਵ ਤੋਂ ਮੁਖ ਮੋੜਕੇ ਹਨੇਰੇ ਵਿੱਚ ਜਾ ਲੁਕਿਆ ਅਰ ਸੱਪ ਦੇ ਡੰਗਣ ਤੋਂ ਮਰ ਗਿਆ. ਦੇਖੋ, ਸਿਆਲਕੋਟ। ੨. ਕੀੜ ਗੋਤ੍ਰ ਦਾ ਮੂਲਾ ਸਤਿਗੁਰੂ ਨਾਨਕਦੇਵ ਦਾ ਸਿੱਖ. "ਮੂਲਾ ਕੀੜ ਨਾਮ ਨਰ ਏਕੂ." (ਨਾਪ੍ਰ) ੩. ਸਤਿਗੁਰੂ ਨਾਨਕਦੇਵ ਦਾ ਸਹੁਰਾ. ਦੇਖੋ, ਮੂਲਚੰਦ। ੪. ਧਾਵਣ ਗੋਤ ਦਾ ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ। ੫. ਭੀਵਾ ਗੋਤ ਦਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ। ੬. ਕਪੂਰ ਗੋਤ ਦਾ ਸ਼੍ਰੀ ਗੁਰੂ ਅਰਜਨ ਦੇਵ ਦਾ ਸਿੱਖ। ੭. ਕਪਾਹੀ ਗੋਤ ਦਾ ਸੁਲਤਾਨਪੁਰ ਨਿਵਾਸੀ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ। ੯. ਭਾਈ ਮੂਲਚੰਦ. ਦੇਖੋ, ਗੰਗਾਰਾਮ। ੧੦. ਡਿੰਗ. ਪ੍ਰਿਥਿਵੀ. ਜਮੀਨ.


ਦੇਖੋ, ਖਟਚਕ੍ਰ.


ਦੇਖੋ, ਗੰਗਾਰਾਮ.


ਕ੍ਰਿ. ਵਿ- ਮੂਲੋਂ. ਬਿਲਕੁਲ. "ਮੰਦਾ ਮੂਲਿ ਨ ਕੀਚਈ." (ਵਾਰ ਆਸਾ) "ਫਿਰਿ ਲੇਖਾ ਮੂਲਿ ਨ ਲਾਇਆ." (ਸੋਰ ਮਃ ੫) "ਤਿਚਰੁ ਮੁਲਿ ਨ ਥੁੜੀਦੋ." (ਸਵਾ ਮਃ ੫) ੨. ਮੂਲ (ਮੁੱਢ ਨੂੰ). ਦੇਖੋ, ਮੂਲ ੫। ੩. ਦੇਖੋ, ਮੂਲੀ। ੪. ਦੇਖੋ, ਮੂਲ.


ਸੰ. ਵਿ- ਅਸਲੀ। ੨. ਮੁੱਢ ਦਾ. ਆਦਿ ਕਾ.